'ਹੈਪੀ ਹਾਰਡੀ ਐਂਡ ਹੀਰ' ਫ਼ਿਲਮ ਦੇ ਅਦਾਕਾਰ 'ਤੇ ਗਾਇਕ ਹਿਮੇਸ਼ ਰੇਸ਼ਮੀਆ ਨੂੰ ਗੁਰੂ ਰੰਧਾਵਾ ਦੀ ਇਹ ਆਦਤ ਹੈ ਪਸੰਦ

By  Shaminder February 4th 2020 02:17 PM

ਪੰਜਾਬ ਦੇ ਅੰਮ੍ਰਿਤਸਰ ਦੀ ਰਚਿਣ ਵਾਲੀ ਸੋਨੀਆ ਮਾਨ ਹਿਮੇਸ਼ ਰੇਸ਼ਮੀਆ ਨਾਲ ਬਾਲੀਵੁੱਡ ਦੀ ਪਹਿਲੀ ਫ਼ਿਲਮ 'ਚ ਨਜ਼ਰ ਆਏਗੀ ।ਉਨ੍ਹਾਂ ਦੀ ਫ਼ਿਲਮ 'ਹੈਪੀ ਹਾਰਡੀ ਐਂਡ ਹੀਰ' 'ਚ ਉਹ ਹੀਰ ਦੇ ਕਿਰਦਾਰ 'ਚ ਦਿਖਾਈ ਦੇਵੇਗੀ ।ਪੰਜਾਬੀ ਰੰਗਾਂ 'ਚ ਸੱਜੀ ਇਸ ਫ਼ਿਲਮ ਵਿੱਚ ਹਿਮੇਸ਼ ਰੇਸ਼ਮੀਆ ਡਬਲ ਰੋਲ 'ਚ ਨਜ਼ਰ ਆਉਣਗੇ ।ਇਸ ਫ਼ਿਲਮ 'ਚ ਉਹ ਹੈਪੀ ਸਿੰਘ ਦੇ ਕਿਰਦਾਰ 'ਚ ਨਜ਼ਰ ਆਉਣਗੇ ।

ਹੋਰ ਵੇਖੋ:ਹਿਮੇਸ਼ ਰੇਸ਼ਮੀਆ ਦੀ ਫ਼ਿਲਮ ‘ਹੈਪੀ ਹਾਰਡੀ ਐਂਡ ਹੀਰ’ ਦੇ ਗੀਤ ਦਾ ਟੀਜ਼ਰ ਆਇਆ ਸਾਹਮਣੇ,ਟੀਜ਼ਰ ‘ਚ ਰਾਨੂੰ ਮੰਡਲ ਵੀ ਆਈ ਨਜ਼ਰ

ਇਹ ਇੱਕ ਤ੍ਰਿਕੋਣੀ ਪ੍ਰੇਮ ਕਹਾਣੀ ਨੂੰ ਦਰਸਾਉਂਦੀ ਫ਼ਿਲਮ ਹੋਵੇਗੀ ।ਇਸ ਫ਼ਿਲਮ ਦੇ ਬਾਰੇ ਦੋਵਾਂ ਕਲਾਕਾਰਾਂ ਨੇ ਪੀਟੀਸੀ ਦੀ ਟੀਮ ਦੇ ਨਾਲ ਖ਼ਾਸ ਗੱਲਬਾਤ ਕੀਤੀ ।ਇਸ ਦੌਰਾਨ ਉਨ੍ਹਾਂ ਨੇ ਫ਼ਿਲਮ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ ।

https://www.instagram.com/p/B7z79nrjTDH/

ਇਸ ਮੌਕੇ ਹਿਮੇਸ਼ ਰੇਸ਼ਮੀਆ ਨੇ ਦੱਸਿਆ ਕਿ ਉਨ੍ਹਾਂ ਦੀ ਇਸ ਫ਼ਿਲਮ 'ਚ ਪੰਜਾਬੀਆਂ ਦੇ ਸਨਮਾਨ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਹੀ ਕੀਤੀ ਗਈ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬੀਆਂ ਨੂੰ ਇਹ ਫ਼ਿਲਮ ਪਸੰਦ ਆਏਗੀ ।

https://www.instagram.com/p/B65pkL_nm6z/

ਇਸ ਮੌਕੇ ਹਿਮੇਸ਼ ਨੇ ਗੱਲਬਾਤ ਦੌਰਾਨ ਦੱਸਿਆ ਕਿ ਪੰਜਾਬੀ ਗਾਇਕਾਂ ਚੋਂ ਉਨ੍ਹਾਂ ਨੂੰ ਗੁਰੂ ਰੰਧਾਵਾ ਬੇਹੱਦ ਪਸੰਦ ਨੇ ਅਤੇ ਗੁਰੂ ਰੰਧਾਵਾ ਦੀ ਇੱਕ ਕੁਆਲਿਟੀ ਦੇ ਉਹ ਕਾਇਲ ਹਨ ।ਉਹ ਇਹ ਕਿ 'ਜਦੋਂ ਉਨ੍ਹਾਂ ਦੀ ਫ਼ਿਲਮ ਹੈਪੀ ਹਾਰਡੀ ਐਂਡ ਹੀਰ ਦਾ ਟ੍ਰੇਲਰ ਆਇਆ ਸੀ ਤਾਂ ਗੁਰੂ ਰੰਧਾਵਾ ਨੇ ਇਸ ਦਾ ਵੀਡੀਓ ਸਾਂਝਾ ਕਰਦੇ ਹੋਏ ਸ਼ਲਾਘਾ ਕੀਤੀ ਸੀ ਅਤੇ ਉਨ੍ਹਾਂ ਦੀ ਇਹ ਆਦਤ ਬਹੁਤ ਹੀ ਪਸੰਦ ਹੈ'।

 

Related Post