ਲਾਕਡਾਊਨ ਦੌਰਾਨ ਪਾਲੀਵੁੱਡ ਅਦਾਕਾਰਾ ਸੋਨੀਆ ਮਾਨ ਮੱਝਾਂ-ਗਾਵਾਂ ਚੋ ਕੇ ਗੁਜਾਰ ਰਹੀ ਹੈ ਸਮਾਂ, ਵੀਡੀਓ ਸ਼ੇਅਰ ਕਰਕੇ ਦੱਸਿਆ ਐਕਪੀਰੀਅੰਸ

By  Rupinder Kaler April 7th 2020 05:24 PM

ਲਾਕਡਾਊਨ ਦੌਰਾਨ ਅਦਾਕਾਰਾ ਸੋਨੀਆ ਮਾਨ ਘਰ ਦੇ ਕੰਮ ਕਰਕੇ ਆਪਣਾ ਟਾਈਮ ਪਾਸ ਕਰ ਰਹੀ ਹੈ । ਸੋਨੀਆ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ ਹੈ, ਜਿਸ ‘ਚ ਉਹ ਦੱਸ ਰਹੀ ਹੈ ਕਿ ਉਸ ਨੇ ਲੌਕਡਾਊਨ ‘ਚ ਕੀ ਸਿੱਖਿਆ। ਵੀਡੀਓ ‘ਚ ਸੋਨੀਆ ਮਾਨ ਨੂੰ ਦੇਖਿਆ ਜਾ ਸਕਦਾ ਹੈ ਕਿ ਉਹ ਗਾਂ ਦਾ ਦੁੱਧ ਕੱਢ ਰਹੀ ਹੈ। ਉਸ ਦੀ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਵਾਇਰਲ ਹੋ ਰਹੀ ਹੈ।

https://www.instagram.com/p/B-qgf6rnTG_/

ਸੋਨੀਆ ਮਾਨ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕੀਤੇ ਅਜੇ ਇੱਕ ਘੰਟਾ ਵੀ ਨਹੀਂ ਹੋਇਆ ਸੀ ਕਿ ਇਸ ਨੂੰ ਹਜ਼ਾਰਾਂ ਵਿਊਜ਼ ਮਿਲ ਗਏ । ਉਸ ਨੇ ਇਸ ਵੀਡੀਓ ਨੂੰ ਕੈਪਸ਼ਨ ਦੇ ਲਿਖਿਆ: "ਮੈਂ ਕਰਫਿਊ ਦੌਰਾਨ ਕੀ ਸਿੱਖਿਆ।" ਸੋਨੀਆ ਮਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ।

https://www.instagram.com/p/B-lvZcdnAlP/

ਸੋਨੀਆ ਮਾਨ ਬਾਲੀਵੁੱਡ ਫ਼ਿਲਮਾਂ ਦੇ ਨਾਲ ਕਈ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆ ਚੁੱਕੀ ਹੈ। 'ਹੈਪੀ ਹਾਰਡੀ ਐਂਡ ਹੀਰ' ‘ਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ। ਫ਼ਿਲਮ ਦੇ ਗਾਣੇ ਕਾਫੀ ਵਾਇਰਲ ਹੋਏ ਸੀ। ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੀਆ ਮਾਨ ਹਿਮੇਸ਼ ਰੇਸ਼ਮੀਆ ਦੀ ਬਾਲੀਵੁੱਡ ਫ਼ਿਲਮ 'ਹੈਪੀ ਹਾਰਡੀ' ਤੇ 'ਹੀਰ' ਵਿੱਚ ਵੀ ਨਜ਼ਰ ਆਈ ਸੀ।

https://www.instagram.com/p/B-oFcLGnP4z/

Related Post