ਲਖੀਮਪੁਰ ਜਾ ਰਹੀ ਸੋਨੀਆ ਮਾਨ ਨਾਲ ਯੂਪੀ ਪੁਲਿਸ ਨੇ ਕੀਤੀ ਧੱਕੇਸ਼ਾਹੀ, ਲਾਈਵ ਹੋ ਕੇ ਦੱਸਿਆ ਕਿਸਾਨਾਂ ਦੇ ਕਤਲ ਦੇ ਮਾਮਲੇ ਨੂੰ ਭਾਜਪਾ ਕਿਸ ਤਰ੍ਹਾਂ ਦਬਾ ਰਹੀ ਹੈ

By  Rupinder Kaler October 11th 2021 11:09 AM

ਲਖੀਮਪੁਰ ਖੀਰੀ ਮਾਮਲੇ (Lakhimpur Kheri violence case) ਨੂੰ ਯੂਪੀ ਤੇ ਕੇਂਦਰ ਵਿਚਲੀ ਭਾਜਪਾ ਸਰਕਾਰ ਲਗਾਤਾਰ ਦਬਾਉਣ ਦੀ ਕੋੋਸ਼ਿਸ਼ ਕਰ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀਆਂ ਗੱਡੀ ਨਾਲ ਕੁਚਲਣ ਵਾਲੇ ਮੰਤਰੀ ਦੇ ਮੁੰਡੇ ਨੂੰ ਬਚਾਇਆ ਜਾ ਸਕੇ । ਇਸ ਮਾਮਲੇ ਨੂੰ ਲੈ ਕੇ ਜੋ ਵੀ ਕਿਸਾਨ ਆਗੂ ਜਾਂ ਸਿਆਸੀ ਆਗੂ ਲਖੀਮਪੁਰ ਜਾਂਦਾ ਹੈ । ਉਸ ਨੂੰ ਯੂਪੀ ਦੀ ਯੋਗੀ ਸਰਕਾਰ ਨਜ਼ਰਬੰਦ ਕਰ ਦਿੰਦੀ ਹੈ ।

ਹੋਰ ਪੜ੍ਹੋ :

ਅਦਾਕਾਰਾ ਨੀਰੂ ਬਾਜਵਾ ਨੇ ਆਪਣੇ ਭਰਾ ਦੇ ਵਿਆਹ ਦੀਆਂ ਨਵੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਇਸ ਸਭ ਦੇ ਚਲਦੇ ਪੰਜਾਬੀ ਅਦਾਕਾਰਾ ਸੋਨੀਆ ਮਾਨ (Sonia Mann) ਨੂੰ ਵੀ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਹੈ । ਸੋਨੀਆ ਮਾਨ ਵੀ ਆਪਣੇ ਕੁਝ ਸਾਥੀਆਂ ਨਾਲ ਲਖੀਮਪੁਰ ਖੀਰੀ (Lakhimpur Kheri violence case) ਜਾ ਰਹੀ ਸੀ ਤਾਂ ਜੋ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨਾਲ ਦੁੱਖ ਵੰਡਾਇਆ ਜਾ ਸਕੇ ਜਿਹੜੇ ਭਾਜਪਾ ਦੇ ਮੰਤਰੀ ਦੇ ਬੇਟੇ ਦੀ ਗੱਡੀ ਥੱਲੇ ਕੁਚਲੇ ਜਾਣ ਤੋਂ ਬਾਅਦ ਇਸ ਦੁਨੀਆ ਤੋਂ ਚਲੇ ਗਏ ।

 

View this post on Instagram

 

A post shared by Sonia Mann (@soniamann01)

ਪਰ ਸੋਨੀਆ ਮਾਨ (Sonia Mann) ਨੂੰ ਲਖੀਮਪੁਰ (Lakhimpur Kheri violence case) ਪਹੁੰਚਣ ਤੋਂ ਪਹਿਲਾਂ ਹੀ ਲੋਕ ਲਿਆ ਗਿਆ । ਸੋਨੀਆ ਮਾਨ ਨੇ ਇਸ ਸਭ ਦੀ ਵੀਡੀਓ ਵੀ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਭਾਜਪਾ ਦੀ ਇਸ ਮਾਮਲੇ ਕਰਕੇ ਕਾਫੀ ਕਿਰਕਿਰੀ ਹੋ ਰਹੀ ਹੈ । ਗੋਦੀ ਮੀਡੀਆ ਵੀ ਇਸ ਮਾਮਲੇ ਨੂੰ ਕਿਸੇ ਹੋਰ ਪੱਖ ਤੋਂ ਪੇਸ਼ ਕਰ ਰਿਹਾ ਹੈ ।

 

View this post on Instagram

 

A post shared by Sonia Mann (@soniamann01)

 

View this post on Instagram

 

A post shared by Sonia Mann (@soniamann01)

Related Post