ਸੋਨੂੰ ਨਿਗਮ ਦੇ ਪ੍ਰਸ਼ੰਸਕ ਨੇ ਸੈਲਫੀ ਲੈਣ ਦੀ ਕੀਤੀ ਕੋਸ਼ਿਸ਼ ਤਾਂ ਸੋਨੂੰ ਨੇ ਮਰੋੜ ਦਿੱਤਾ ਹੱਥ, ਵੀਡਿਓ ਹੋਈ ਵਾਇਰਲ 

By  Rupinder Kaler January 22nd 2019 11:32 AM

ਬਾਲੀਵੁੱਡ ਦੇ ਸਿਤਾਰੇ ਜਿੱਥੇ ਵੀ ਜਾਂਦੇ ਹਨ ਉੱਥੇ ਉਹਨਾਂ ਦੇ ਪ੍ਰਸ਼ੰਸਕਾਂ ਦੀ ਭੀੜ ਇੱਕਠੀ ਹੋ ਜਾਂਦੀ ਹੈ । ਫਿਲਮੀ ਸਿਤਾਰੇ ਇਸ ਸਭ ਨੂੰ ਪਸੰਦ ਵੀ ਕਰਦੇ ਹਨ । ਪਰ ਇਸ ਸਭ ਦੇ ਚਲਦੇ ਕਦੇ ਕਦੇ ਉਹ ਅਜਿਹਾ ਕੁਝ ਕਰ ਜਾਂਦੇ ਹਨ ਕਿ ਉਹਨਾਂ ਦੀਆਂ ਵੀਡਿਓ ਤੇ ਤਸਵੀਰਾਂ ਵਾਇਰਲ ਹੋਣ ਲੱਗ ਜਾਂਦੀਆਂ ਹਨ । ਇਸੇ ਤਰ੍ਹਾਂ ਦੀ ਵੀਡਿਓ ਸੋਨੂੰ ਨਿਗਮ ਦੀ ਵਾਇਰਲ ਹੋ ਰਹੀ ਹੈ ।

sonu nigam sonu nigam

ਸੈਲਫੀ ਲੈਣ ਦੌਰਾਨ ਸੋਨੂੰ ਨਿਗਮ ਨੇ ਆਪਣੇ ਪ੍ਰਸ਼ੰਸਕ ਦੇ ਨਾਲ ਅਜਿਹਾ ਕੁਝ ਕੀਤਾ ਕਿ ਉਹ ਕੈਮਰੇ ਵਿੱਚ ਕੈਦ ਹੋ ਗਿਆ । ਇਸ ਵੀਡਿਓ ਵਿੱਚ ਸੋਨੂੰ ਆਪਣੇ ਪ੍ਰਸ਼ੰਸਕ ਦਾ ਹੱਥ ਮਰੋੜਦੇ ਹੋਏ ਨਜ਼ਰ ਆ ਰਹੇ ਹਨ । ਦਰਅਸਲ ਸੋਨੂੰ ਨਿਗਮ ਦੇ ਨਾਲ ਸੈਲਫੀ ਲੈਣ ਲਈ ਉਹਨਾਂ ਦੇ ਪ੍ਰਸ਼ੰਸਕ ਨੇ ਉਹਨਾਂ ਦੇ ਮੋਡਿਆਂ ਤੇ ਹੱਥ ਰੱਖਿਆ ਸੀ । ਪਰ ਸੋਨੂੰ ਨੂੰ ਉਹਨਾਂ ਦਾ ਇਹ ਪੋਜ ਪਸੰਦ ਨਹੀਂ ਸੀ ਆਇਆ । ਇਸ ਲਈ ਸੋਨੂੰ ਨੇ ਪ੍ਰਸ਼ੰਸਕ ਦਾ ਹੱਥ ਮੋੜ ਕੇ ਘੁੰਮਾ ਦਿੱਤਾ ਸੀ ।

https://www.instagram.com/p/Bs3U9wHjAjc/?utm_source=ig_embed

ਇਸ ਤੋਂ ਬਾਅਦ ਸੋਨੂੰ ਨੇ ਬੜੇ ਅਰਾਮ ਨਾਲ ਸੈਲਫੀ ਲਈ । ਸੋਨੂੰ ਨਿਗਮ ਦੀ ਇਹ ਵੀਡਿਓ ਖੂਬ ਵਾਇਰਲ ਹੋ ਰਹੀ ਹੈ । ਤੇ ਲੋਕਾਂ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ ।

sonu-nigam-gets-trolled-by-instagram-users-twisting-mans-arm-who-was-trying-click-selfie sonu-nigam-gets-trolled-by-instagram-users-twisting-mans-arm-who-was-trying-click-selfie

Related Post