ਜ਼ਿੰਦਗੀ ਅਤੇ ਮੌਤ ਨਾਲ ਜੂਝ ਰਹੇ ਅਦਾਕਾਰ ਅਨੁਪਮ ਸ਼ਾਮ ਦੀ ਮਦਦ ਲਈ ਅੱਗੇ ਆਏ ਸੋਨੂੰ ਸੂਦ ਅਤੇ ਮਨੋਜ ਵਾਜਪੇਈ

By  Shaminder July 31st 2020 11:13 AM

ਟੀਵੀ ਅਤੇ ਫ਼ਿਲਮਾਂ ‘ਚ ਆਪਣੀ ਅਦਾਕਾਰੀ ਨਾਲ ਧੱਕ ਪਾਉਣ ਵਾਲੇ ਅਦਾਕਾਰ ਅਨੁਪਮ ਸ਼ਾਮ ਓਝਾ ਦੀ ਮਦਦ ਲਈ ਹੁਣ ਸੋਨੂੰ ਸੂਦ ਵੀ ਅੱਗੇ ਆਏ ਹਨ । ਉਨ੍ਹਾਂ ਨੇ ਅਤੇ ਅਦਾਕਾਰ ਮਨੋਜ ਵਾਜਪੇਈ ਹੁਣ ਉਨ੍ਹਾਂ ਦਾ ਇਲਾਜ਼ ਕਰਵਾਉੇਣ ਲਈ ਅੱਗੇ ਆਏ ਹਨ ।ਖ਼ਬਰਾਂ ਦੇ ਮੁਤਾਬਕ ਅਦਾਕਾਰ ਮਨੋਜ ਵਾਜਪੇਈ ਨੇ ਉਨ੍ਹਾਂ ਦੀ 1 ਲੱਖ ਦੀ ਸਹਾਇਤਾ ਦਿੱਤੀ ਹੈ ।ਉੱਧਰ ਪਰਿਵਾਰ ਨੂੰ ਸੋਨੂੰ ਸੂਦ ਤੋਂ ਵੀ ਮਦਦ ਦੀ ਉਮੀਦ ਹੈ । ਜਿਸ ‘ਤੇ ਸੋਨੂੰ ਸੂਦ ਨੇ ਟਵੀਟ ਕੀਤਾ ਕਿ ਉਹ ਅਨੁਪਮ ਦਾ ਇਲਾਜ ਕਰਨ ਵਾਲੇ ਡਾਕਟਰਾਂ ਦੇ ਸੰਪਰਕ ‘ਚ ਹਨ । ਦੱਸ ਦਈਏ ਕਿ ਆਰਥਿਕ ਤੰਗੀ ਨਾਲ ਜੂਝ ਰਹੇ ਪਰਿਵਾਰ ਨੇ ਅਨੁਪਮ ਦੇ ਇਲਾਜ ਲਈ ਮਦਦ ਮੰਗੀ ਸੀ ।

ਅਨੁਪਮ ਸ਼ਾਮ 1994 ‘ਚ ਆਈ ਫ਼ਿਲਮ ਬੈਂਡਿਟ ਕਵੀਨ ਜੋ ਕਿ ਫੂਲਨ ਦੇਵੀ ਦੀ ਜ਼ਿੰਦਗੀ ਤੇ ਬਣੀ ਸੀ, ਉਸ ‘ਚ ਅਦਾਕਾਰ ਅਨੁਪਮ ਸ਼ਾਮ ਨੇ ਕੰਮ ਕੀਤਾ ਸੀ । ਇਸ ਤੋਂ ਇਲਾਵਾ 8 ਆਸਕਰ ਅਵਾਰਡ ਜਿੱਤਣ ਵਾਲੀ ਫ਼ਿਲਮ ‘ਸਲੱਮ ਡੌਗ ਮਿਲੇਨੀਅਰ ਅਤੇ ਅਨੇਕਾਂ ਸੀਰੀਅਲਸ ‘ਚ ਨਜ਼ਰ ਆੳੇੁਣ ਵਾਲੇ ਅਦਾਕਾਰ ਅਨੁਪਮ ਸ਼ਾਮ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ । ਜਿਸ ਤੋਂ ਬਾਅਦ ਉਨ੍ਹਾਂ ਨੂੰ ਗੋਰੇਗਾਂਵ ਦੇ ਲਾਈਫ ਲਾਈਨ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।

62 ਸਾਲ ਦੇ ਇਸ ਅਦਾਕਾਰ ਨੂੰ ਕਿਡਨੀ ‘ਚ ਇਨਫੈਕਸ਼ਨ ਦੇ ਖਤਰਨਾਕ ਤਰੀਕੇ ਨਾਲ ਵਧ ਜਾਣ ਕਾਰਨ ਆਈਸੀਯੂ ‘ਚ ਭਰਤੀ ਕਰਵਾਇਆ ਗਿਆ ਹੈ । ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ । ਖਬਰਾਂ ਮੁਤਾਬਕ ਪਿਛਲੇ 9 ਮਹੀਨਿਆਂ ਤੋਂ ਉਨ੍ਹਾਂ ਡਾਈਲਾਸਿਸ ਚੱਲ ਰਿਹਾ ਸੀ ।ਪਰ ਪੈਸਿਆਂ ਦੀ ਤੰਗੀ ਦੇ ਚੱਲਦਿਆਂ ਉਨ੍ਹਾਂ ਦਾ ਇਲਾਜ਼ ਰੋਕਣਾ ਪਿਆ ਸੀ ।

Related Post