ਬੱਚੇ ਦੀ ਪੜ੍ਹਾਈ ਜਾਰੀ ਰੱਖਣ ਲਈ ਗਰੀਬ ਵਿਅਕਤੀ ਨੇ ਗਾਂ ਵੇਚ ਕੇ ਖਰੀਦਿਆ ਸਮਾਰਟ ਫੋਨ, ਸੋਨੂੰ ਸੂਦ ਨੇ ਮੰਗੀ ਡੀਟੇਲ

By  Rupinder Kaler July 24th 2020 05:46 PM

ਸੋਨੂੰ ਸੂਦ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੇ ਹਨ । ਸੋਨੂੰ ਸੂਦ ਲੋਕਾਂ ਨੂੰ ਹਰ ਤਰ੍ਹਾਂ ਦੀ ਮਦਦ ਦੇ ਰਹੇ ਹਨ । ਕੁਝ ਲੋਕਾਂ ਨੂੰ ਉਹ ਆਪਣੇ ਖਰਚੇ ਤੇ ਉਹਨਾਂ ਦੇ ਘਰ ਪਹੁੰਚਾ ਰਹੇ ਹਨ ਤੇ ਕੁਝ ਲੋਕਾਂ ਦੀ ਉਹ ਪੈਸੇ ਨਾਲ ਮਦਦ ਕਰ ਰਹੇ ਹਨ ।ਇਸ ਸਭ ਦੇ ਚਲਦੇ ਇੱਕ ਵਿਅਕਤੀ ਨੇ ਇੱਕ ਖ਼ਬਰ ਸਾਂਝੀ ਕੀਤੀ ਕਿ ਕਿਸੇ ਨੇ ਆਪਣੇ ਪੁੱਤਰ ਦੀ ਆਨਲਾਈਨ ਸਿੱਖਿਆ ਲਈ ਆਪਣੀ ਗਾਂ ਵੇਚ ਕੇ ਸਮਾਰਟਫੋਨ ਖਰੀਦਿਆ।

https://twitter.com/SonuSood/status/1286233347862142976

ਜਿਵੇਂ ਹੀ ਸੋਨੂੰ ਸੂਦ ਨੇ ਇਹ ਖ਼ਬਰ ਵੇਖੀ, ਉਹ ਹਰਕਤ ਵਿਚ ਆ ਗਏ ਅਤੇ ਟਵੀਟ ਕੀਤਾ।ਇਹ ਸ਼ਖਸ ਪਾਲਮਪੁਰ ਦਾ ਵਸਨੀਕ ਹੈ ਅਤੇ ਉਸਨੇ ਆਪਣੀ ਗਾਂ ਨੂੰ ਛੇ ਹਜ਼ਾਰ ਰੁਪਏ ਵਿੱਚ ਵੇਚਿਆ ਕਿਉਂਕਿ ਅਧਿਆਪਕਾਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਦੇ ਬੱਚੇ ਪੜ੍ਹਾਈ ਜਾਰੀ ਰੱਖਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਇੱਕ ਸਮਾਰਟਫੋਨ ਦੀ ਜ਼ਰੂਰਤ ਹੋਏਗੀ।

https://www.instagram.com/p/CC_VYYCgF99/

ਇਸ ਤੋਂ ਬਾਅਦ ਉਸਨੇ ਬਹੁਤ ਕੋਸ਼ਿਸ਼ ਕੀਤੀ ਪਰ ਪੈਸਾ ਇਕੱਠਾ ਨਹੀਂ ਕਰ ਸਕਿਆ ਅਤੇ ਆਖਰਕਾਰ ਉਸਨੇ ਆਪਣੀ ਗਾਂ ਵੇਚ ਦਿੱਤੀ। ਹੁਣ ਸੋਨੂੰ ਸੂਦ ਇਸ ਸ਼ਖਸ ਦੀ ਮਦਦ ਕਰਨਾ ਚਾਹੁੰਦੇ ਹਨ ਤੇ ਉਹਨਾਂ ਉਸ ਦੀ ਡੀਟੇਲ ਮੰਗੀ ਹੈ ।

https://www.instagram.com/p/CC5BSlyAxmk/

Related Post