ਪੰਜਾਬ ’ਚ ਜ਼ਹਿਰੀਲੀ ਸ਼ਰਾਬ ਨਾਲ ਅਨਾਥ ਹੋਏ ਬੱਚਿਆਂ ਲਈ ਫਰਿਸ਼ਤਾ ਬਣੇ ਸੋਨੂੰ ਸੂਦ, ਕੀਤਾ ਵੱਡਾ ਐਲਾਨ

By  Rupinder Kaler August 7th 2020 04:39 PM

ਹਾਲ ਹੀ ਵਿੱਚ ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਕਈ ਲੋਕਾਂ ਦੀ ਮੌਤ ਹੋ ਗਈ ਹੈ । ਤਰਨਤਾਰਨ ਵਿੱਚ ਜ਼ਿਲ੍ਹੇ ਵਿੱਚ ਹੀ ਕਈ ਮੌਤਾਂ ਹੋ ਗਈਆ ਹਨ । ਇਸ ਹਾਦਸੇ ਵਿੱਚ ਕਈ ਪਰਿਵਾਰਾਂ ਦੇ ਕਮਾਊ ਮੈਂਬਰ ਜ਼ਹਿਰੀਲੀ ਸ਼ਰਾਬ ਦੀ ਭੇਟ ਚੜ੍ਹ ਗਏ ਹਨ । ਇਸ ਹਾਦਸੇ ਵਿੱਚ ਕਈ ਔਰਤਾਂ ਵਿਧਵਾ ਹੋ ਗਈਆਂ ਹਨ ਜਦੋਂ ਕਿ ਕਈ ਬੱਚੇ ਅਨਾਥ ਹੋ ਗਏ ਹਨ । ਇਹਨਾਂ ਲੋਕਾਂ ਵਿੱਚੋਂ ਇੱਕ ਆਟੋ ਚਾਲਕ ਸੁਖਦੇਵ ਵੀ ਸੀ । ਪਤੀ ਦੀ ਮੌਤ ਦਾ ਦਰਦ ਨਾ ਸਹਿਣ ਕਰਕੇ ਸੁਖਦੇਵ ਦੀ ਪਤਨੀ ਦੀ ਵੀ ਮੌਤ ਹੋ ਗਈ ।

https://www.instagram.com/p/CDasiuDg709/

ਜਿਸ ਤੋਂ ਬਾਅਦ ਚਾਰ ਬੱਚੇ ਕਰਣਵੀਰ, ਗੁਰਪ੍ਰੀਤ, ਅਰਸ਼ਪ੍ਰੀਤ ਤੇ ਸੰਦੀਪ ਅਨਾਥ ਹੋ ਗਏ ।ਇਹ ਬੱਚੇ ਫ਼ਿਲਹਾਲ ਆਪਣੇ ਚਾਚੇ ਸਵਰਨ ਸਿੰਘ ਕੋਲ ਰਹਿੰਦੇ ਹਨ । ਇੱਕ ਵੀਡੀਓ ਵਿੱਚ ਸਵਰਨ ਕਹਿ ਰਿਹਾ ਹੈ ਕਿ ਉਸ ਦੇ ਖੁਦ ਦੇ ਚਾਰ ਬੱਚੇ ਹਨ ਉਹ ਇਹਨਾਂ ਬੱਚਿਆਂ ਪਾਲਣ ਪੋਸ਼ਣ ਕਿਵਂੇ ਕਰੇਗਾ ।

https://www.instagram.com/p/CC_VYYCgF99/

ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਸੋਨੂੰ ਸੂਦ ਨੇ ਇਹਨਾਂ ਬੱਚਿਆਂ ਦੀ ਪੂਰੀ ਜ਼ਿੰਮੇਵਾਰੀ ਲਈ ਹੈ । ਸੋਨੂੰ ਨੂੰ ਇਹਨਾਂ ਬੱਚਿਆਂ ਦੀ ਜਾਣਕਾਰੀ ਉਹਨਾਂ ਦੇ ਦੋਸਤ ਨੇ ਦਿੱਤੀ ਸੀ । ਸੋਨੂੰ ਸੂਦ ਨੇ ਟਵੀਟ ਕਰਦੇ ਹੋਏ ਕਿਹਾ ‘ਮੈਂ ਵਿਸ਼ਵਾਸ਼ ਦਿਵਾਉਂਦਾ ਹਾਂ ਕਿ ਪੰਜਾਬ ਦੇ ਇਹਨਾਂ ਛੋਟੇ ਬੱਚਿਆਂ ਦੇ ਕੋਲ ਇੱਕ ਵਧੀਆ ਘਰ, ਚੰਗਾ ਸਕੂਲ ਤੇ ਸੁਨਹਿਰੀ ਭਵਿੱਖ ਹੋਵੇਗਾ’।

https://www.instagram.com/p/CCaIjSBgUse/

Related Post