ਸੋਨੂੰ ਸੂਦ ਵੱਲੋਂ ਭੇਜੇ ਮੋਬਾਈਲ ਪਾ ਕੇ ਭਾਵੁਕ ਹੋ ਗਏ ਗਰੀਬ ਤੇ ਜ਼ਰੂਰਤਮੰਦ ਸਕੂਲੀ ਬੱਚੇ, ਲਾਈਵ ਵੀਡੀਓ ‘ਚ ਇਸ ਤਰ੍ਹਾਂ ਕੀਤਾ ਅਦਾਕਾਰ ਦਾ ਧੰਨਵਾਦ

By  Shaminder September 2nd 2020 06:05 PM

ਅਦਾਕਾਰ ਸੋਨੂੰ ਸੂਦ ਆਪਣੀ ਦਰਿਆ ਦਿਲੀ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਲਾਕਡਾਊਨ ਦੌਰਾਨ ਜੋ ਲੋਕਾਂ ਦੀ ਸੇਵਾ ਕੀਤੀ ਹੈ । ਉਸ ਦੀ ਮਿਸਾਲ ਮਿਲਣੀ ਮੁਸ਼ਕਿਲ ਹੈ । ਇਸੇ ਲਈ ਉਹ ਹਰ ਇੱਕ ਦੇ ਚਹੇਤੇ ਬਣ ਚੁੱਕੇ ਹਨ । ਲਾਕਡਾਊਨ ਕਾਰਨ ਸਭ ਕੁਝ ਬੰਦ ਹੋ ਗਿਆ ਸੀ ਤਾਂ ਉਨ੍ਹਾਂ ਨੇ ਗਰੀਬ ਅਤੇ ਜ਼ਰੂਰਤਮੰਦ ਜੋ ਵੱਖ-ਵੱਖ ਰਾਜਾਂ ‘ਚ ਫਸ ਗਏ ਸਨ ਉਨ੍ਹਾਂ ਦੀ ਮਦਦ ਕੀਤੀ ਅਤੇ ਘਰੋ ਘਰੀਂ ਉਨ੍ਹਾਂ ਮਜ਼ਦੂਰਾਂ ਨੂੰ ਪਹੁੰਚਾਇਆ।

https://www.instagram.com/p/CEn8vpZH3ER/

ਹੁਣ ਜਦੋਂ ਕਿ ਕੋਰੋਨਾ ਕਾਲ ‘ਚ ਕੁਝ ਰਿਆਇਤਾਂ ਦੇ ਨਾਲ ਆਵਾਜਾਈ ਅਤੇ ਹੋਰ ਚੀਜ਼ਾਂ ਦੀ ਮਨਜ਼ੂਰੀ ਸਰਕਾਰ ਵੱਲੋਂ ਦਿੱਤੀ ਗਈ ਹੈ, ਪਰ ਸੋਨੂੰ ਸੂਦ ਦੀ ਨਿਰਸਵਾਰਥ ਭਾਵ ਨਾਲ ਸੇਵਾ ਅੱਜ ਵੀ ਜਾਰੀ ਹੈ । ਮਹਾਰਾਸ਼ਟਰ ‘ਚ ਉਨ੍ਹਾਂ ਜ਼ਰੂਰਤਮੰਦ ਬੱਚਿਆਂ ਨੂੰ ਉਨ੍ਹਾਂ ਨੇ ਸਮਾਰਟ ਫੋਨ ਦਿੱਤੇ ਹਨ ।

https://www.instagram.com/p/CEmX4XYAsHm/

ਜੋ ਇਨ੍ਹਾਂ ਫੋਨ ਦੀ ਕਮੀ ਦੇ ਚੱਲਦਿਆਂ ਆਪਣੀ ਪੜ੍ਹਾਈ ਨਹੀ੍ ਸਨ ਕਰ ਪਾ ਰਹੇ । ਸੋਨੂੰ ਸੂਦ ਦੇ ਇਸ ਉਪਰਾਲੇ ਲਈ ਜਿੱਥੇ ਇਨ੍ਹਾਂ ਬੱਚਿਆਂ ਦੀਆਂ ਮਾਵਾਂ ਨੇ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ, ਉੱਥੇ ਹੀ ਸੋਨੂੰ ਸੂਦ ਨੇ ਇਨ੍ਹਾਂ ਬੱਚਿਆਂ ਦੇ ਨਾਲ ਖੁਦ ਵੀਡੀਓ ਕਾਲ ਕਰ ਕੇ ਹੌਸਲਾ ਅਫਜ਼ਾਈ ਕੀਤੀ ਹੈ । ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ਨੂੰ ਲੋਕਾਂ ਵੱਲੋਂ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ ।

https://www.instagram.com/p/CEMddrUAs7D/

Related Post