ਸੋਨੂੰ ਸੂਦ ਨੇ ਹੁਣ ਮਨੁੱਖਤਾ ਦੀ ਭਲਾਈ ਲਈ ਕੀਤਾ ਇਹ ਕੰਮ, ਹਰ ਪਾਸੇ ਹੋ ਰਹੀ ਸ਼ਲਾਘਾ

By  Shaminder July 17th 2020 12:14 PM

ਬਾਲੀਵੁੱਡ ਅਦਾਕਾਰ ਸੋਨੂੰ ਸੂਦ ਲਾਕਡਾਊਨ ਦੌਰਾਨ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਸਨ । ਉਨ੍ਹਾਂ ਨੇ ਮਜ਼ਦੂਰਾਂ ਨੂੰ ਨਾਂ ਸਿਰਫ਼ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਇਆ,ਬਲਕਿ ਉਨ੍ਹਾਂ ਦੀ ਹਰ ਸੰਭਵ ਸਹਾਇਤਾ ਕੀਤੀ ਹੈ । ਇੱਕ ਵਾਰ ਮੁੜ ਤੋਂ ਉਨ੍ਹਾਂ ਨੇ ਬੀੜਾ ਚੁੱਕਿਆ ਹੈ ਉਨ੍ਹਾਂ ਲੋਕਾਂ ਲਈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਲਾਕਡਾਊਨ ਦੌਰਾਨ ਮਾਰੇ ਗਏ ਜਾਂ ਫਿਰ ਰਸਤੇ ‘ਚ ਆਪਣੇ ਘਰਾਂ ਨੂੰ ਪਰਤਦਿਆਂ ਹੋਇਆਂ ਉਨ੍ਹਾਂ ਦੀ ਮੌਤ ਹੋ ਗਈ ।ਹੁਣ ਸੋਨੂੰ ਸੂਦ ਨੇ ਮੁੰਬਈ ਪੁਲਿਸ ਨੂੰ 25 ਹਜ਼ਾਰ ਦੇ ਕਰੀਬ ਫੇਸ ਸ਼ੀਲਡਸ ਦਿੱਤੇ ਹਨ ।

https://twitter.com/AnilDeshmukhNCP/status/1283750011398787074

ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਟਵਿੱਟਰ 'ਤੇ ਇਸ ਦੀ ਜਾਣਕਾਰੀ ਦਿੰਦਿਆਂ ਸੋਨੂੰ ਸੂਦ ਦਾ ਸ਼ੁਕਰੀਆ ਅਦਾ ਕੀਤਾ।ਅਨਿਲ ਦੇਸ਼ਮੁਖ ਨੇ ਲਿਖਿਆ,'ਮੈਂ ਸੋਨੂੰ ਸੂਦ ਜੀ ਦਾ ਸ਼ੁਕਰੀਆ ਕਰਦਾ ਹਾਂ, ਜਿਨ੍ਹਾਂ ਨੇ ਸਾਡੇ ਪੁਲਿਸ ਕਰਮੀਆਂ ਲਈ 25 ਹਜ਼ਾਰ ਫੇਸ ਸ਼ੀਲਡਸ ਦੇਣ ਦਾ ਸਲਾਹੁਣਯੋਗ ਕੰਮ ਕੀਤਾ ਹੈ। ਉਨ੍ਹਾਂ ਨੇ ਇਸ ਨਾਲ ਇਕ ਹੋਰ ਫੋਟੋ ਸਾਂਝੀ ਕੀਤੀ ਹੈ, ਜਿਸ 'ਚ ਸੋਨੂੰ ਸੂਦ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।

 

Related Post