ਪੰਜਾਬ ਦਾ ਪੁੱਤਰ ਸੋਨੂੰ ਸੂਦ ਹੁਣ ਮਜ਼ਦੂਰਾਂ ‘ਤੇ ਕਰਨ ਜਾ ਰਿਹਾ ਇਹ ਕੰਮ

By  Shaminder July 15th 2020 01:40 PM

ਪੰਜਾਬ ਦੇ ਮੋਗਾ ਸ਼ਹਿਰ ਦੇ ਜੰਮਪਲ ਸੋਨੂੰ ਸੂਦ ਨੇ ਲਾਕ ਡਾਊਨ ਦੌਰਾਨ ਜ਼ਰੂਰਤਮੰਦ ਅਤੇ ਗਰੀਬ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦਾ ਬੀੜਾ ਚੁੱਕਿਆ ਹੋਇਆ ਹੈ । ਉਨ੍ਹਾਂ ਨੇ ਨਿਰਸਵਾਰਥ ਭਾਵ ਦੇ ਨਾਲ ਲੋਕਾਂ ਦੀ ਸੇਵਾ ਕੀਤੀ ਹੈ । ਜਿਸ ਦੀ ਹਰ ਪਾਸੇ ਤਾਰੀਫ਼ ਹੋ ਰਹੀ ਹੈ । ਸੋਨੂੰ ਸੂਦ ਨੇ ਜਿੱਥੇ ਲਾਕਡਾਊਨ ਦੌਰਾਨ ਜਿੱਥੇ ਗਰੀਬ ਅਤੇ ਮਜ਼ਦੂਰਾਂ ਨੂੰ ਬੱਸ ਸੇਵਾ ਚਲਾ ਕੇ ਘਰੋਂ ਘਰੀਂ ਪਹੁੰਚਾਇਆ ਸੀ, ਉੱਥੇ ਹੀ ਹੁਣ ਇਹ ਅਦਾਕਾਰ ਨੇ ਉਨ੍ਹਾਂ ਲੋਕਾਂ ਦੀ ਮਦਦ ਦਾ ਬੀੜਾ ਚੁੱਕਿਆ ਹੈ ।

https://www.instagram.com/p/CCoC_eWgoMB/

ਜਿਨ੍ਹਾਂ ਦੇ ਪਰਿਵਾਰਕ ਮੈਂਬਰ ਲਾਕਡਾਊਨ ਦੌਰਾਨ ਮਾਰੇ ਗਏ ਜਾਂ ਫਿਰ ਰਸਤੇ ‘ਚ ਮੌਤ ਦੇ ਆਗੌਸ਼ ‘ਚ ਸਮਾ ਗਏ । ਪਰ ਹੁਣ ਸੋਨੂੰ ਸੂਦ ਇਨ੍ਹਾਂ ਗਰੀਬ ਅਤੇ ਜ਼ਰੂਰਤਮੰਦ ਲੋਕਾਂ ਦੀ ਹਾਲਤ ਨੂੰ ਇੱਕ ਕਿਤਾਬ ‘ਚ ਪੇਸ਼ ਕਰਨ ਜਾ ਰਹੇ ਨੇ ਅਤੇ ਇਨ੍ਹਾਂ ਦੀ ਹਾਲਤ ‘ਤੇ ਇੱਕ ਕਿਤਾਬ ਲਿਖਣ ਜਾ ਰਹੇ ਨੇ । ਜਿਸ ਦਾ ਖੁਲਾਸਾ ਉਨ੍ਹਾਂ ਨੇ ਇੱਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਦੌਰਾਨ ਕੀਤਾ ਹੈ ।

https://www.instagram.com/p/CBr5_mrAEoC/

ਹੁਣ ਉਹ ਇਸ ਕੋਰੋਨਾ ਕਾਲ ਦੇ ਤਜਰਬਿਆਂ ਨੂੰ ਇਕ ਕਿਤਾਬ 'ਚ ਸਮੇਟਣਾ ਚਾਹੁੰਦੇ ਹਨ। ਇਸ ਗੱਲ ਦੀ ਜਾਣਕਾਰੀ ਸੋਨੂੰ ਸੂਦ ਨੇ ਖ਼ੁਦ ਦਿੱਤੀ। ਸੋਨੂੰ ਨੇ ਇਸ ਮਾਮਲੇ 'ਚ ਨਿਊਜ਼ ਏਜੰਸੀ ਨਾਲ ਗੱਲ ਕਰਦਿਆਂ ਕਿਹਾ, 'ਪਿਛਲੇ ਕਰੀਬ ਸਾਢੇ ਤਿੰਨ ਮਹੀਨੇ ਇਕ ਤਰੀਕੇ ਨਾਲ ਮੇਰੇ ਲਈ ਜ਼ਿੰਦਗੀ ਬਦਲਣ ਵਾਲੇ ਤਜਰਬੇ ਰਹੇ ਹਨ। ਮਜ਼ਦੂਰਾਂ ਨਾਲ 16 ਤੋਂ 18 ਘੰਟੇ ਰਹਿਣਾ ਉਨ੍ਹਾਂ ਨਾਲ ਦਰਦ ਵੰਡਾਉਣਾ।

https://www.instagram.com/p/B__0AWpAhjL/

ਮੈਂ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਘਰ ਲਈ ਅਲਵਿਦਾ ਕਹਿਣ ਜਾਂਦਾ ਸੀ ਤਾਂ ਮੇਰਾ ਦਿਲ ਖ਼ੁਸ਼ੀ ਨਾਲ ਭਰ ਜਾਂਦਾ ਸੀ। ਉਨ੍ਹਾਂ ਦੇ ਚਿਹਰੇ 'ਤੇ ਮੁਸਕਾਨ, ਉਨ੍ਹਾਂ ਦੀਆਂ ਅੱਖਾਂ 'ਚ ਖ਼ੁਸ਼ੀ ਦੇ ਅੱਥਰੂ ਮੇਰੀ ਜ਼ਿੰਦਗੀ ਦੇ ਸਭ ਤੋਂ ਵਧੀਆ ਅਨੁਭਵ ਰਹੇ ਹਨ।

 

Related Post