ਸੋਨੂੰ ਸੂਦ ਨੇ ਆਪਣੇ ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਮਾਂ ਨੂੰ ਕੀਤਾ ਯਾਦ, ਮੰਮੀ ਦੇ ਬਰਥਡੇ ’ਤੇ ਲਿਖੀ ਇਹ ਗੱਲ

By  Rupinder Kaler July 21st 2020 06:51 PM

ਸੋਨੂੰ ਸੂਦ ਅੱਜ ਆਪਣੀ ਮਾਂ ਦਾ ਜਨਮ ਦਿਨ ਮਨਾ ਰਹੇ ਹਨ । ਇਸ ਖ਼ਾਸ ਮੌਕੇ ਤੇ ਸੋਨੂੰ ਸੂਦ ਨੇ ਆਪਣੀ ਮਾਂ ਨੂੰ ਯਾਦ ਕਰਦੇ ਹੋਏ ਖ਼ਾਸ ਪੋਸਟ ਪਾਈ ਹੈ । ਇਸ ਪੋਸਟ ਰਾਹੀਂ ਉਹਨਾਂ ਨੇ ਕੁਝ ਪੁਰਾਣੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ । ਇਹ ਤਸਵੀਰਾਂ ਉਸ ਦੇ ਬਚਪਨ ਦੀਆਂ ਹਨ । ਇੱਕ ਤਸਵੀਰ ਵਿੱਚ ਸੋਨੂੰ ਸੂਦ ਦੀ ਮਾਂ ਉਹਨਾਂ ਨੂੰ ਬਰਥਡੇ ਕੇਕ ਖਵਾਉਂਦੀ ਨਜ਼ਰ ਆ ਰਹੀ ਹੈ । ਦੂਜੀ ਤਸਵੀਰ ਵਿੱਚ ਸੋਨੂੰ ਸੂਦ ਕੁਝ ਬੱਚਿਆਂ ਨਾਲ ਦਿਖਾਈ ਦੇ ਰਹੇ ਹਨ ।

https://www.instagram.com/p/CCxaSxuAeLt/

ਦੋਵਾਂ ਤਸਵੀਰਾਂ ਵਿੱਚ ਯਾਦਗਾਰ ਲਮਹੇ ਕੈਦ ਦਿਖਾਈ ਦੇ ਰਹੇ ਹਨ । ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਲਿਖਿਆ ਹੈ ‘ਹੈਪੀ ਬਰਥਡੇ ਮਾਂ, ਤੁਸੀਂ ਮੇਰਾ ਹਮੇਸ਼ਾ ਇਸ ਤਰ੍ਹਾਂ ਮਾਰਗ ਦਰਸ਼ਨ ਕਰਦੇ ਰਹੋ । ਮੇਰੀ ਇੱਛਾ ਹੈ ਕਿ ਮੈਂ ਕਾਸ਼ ਤੁਹਾਨੂੰ ਗਲੇ ਲਗਾ ਸਕਦਾ ਤੇ ਮੈਂ ਦੱਸ ਸਕਦਾ ਕਿ ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ।

https://www.instagram.com/p/CC5BSlyAxmk/

ਜੀਵਨ ਹੁਣ ਪਹਿਲਾਂ ਵਰਗਾ ਨਹੀਂ ਹੋਵੇਗਾ ਮਾਂ, ਪਰ ਤੁਸੀਂ ਮੈਨੂੰ ਹਮੇਸ਼ਾ ਰਸਤਾ ਦਿਖਾਉਂਦੇ ਰਹੋ । ਉਦੋਂ ਤੱਕ ਜਦੋਂ ਤੱਕ ਤੁਹਾਨੂੰ ਦੁਬਾਰਾ ਵੇਖ ਨਾ ਲਵਾਂ ਮਿਸ ਯੂ ਮਾਂ’ ਸੋਨੂੰ ਦੀ ਇਸ ਪੋਸਟ ਨੂੰ ਉਹਨਾਂ ਦੇ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ, ਕਮੈਂਟ ਕਰਕੇ ਆਪਣਾ ਪ੍ਰਤੀਕਰਮ ਵੀ ਦੇ ਰਹੇ ਹਨ ।

https://www.instagram.com/p/CCh1qINg0HE/

https://www.instagram.com/p/CAABmh5Ad7w/

Related Post