ਸੋਨੂੰ ਵਿਰਕ ਤੇ ਗੁਰਲੇਜ਼ ਅਖ਼ਤਰ ਲੈ ਕੇ ਆ ਰਹੇ ਹਨ ਨਵਾਂ ਗਾਣਾ ‘ਮਿਸ ਮੈਚ’

By  Rupinder Kaler November 18th 2019 04:23 PM

ਗਾਇਕ ਸੋਨੂੰ ਵਿਰਕ ਤੇ ਪੰਜਾਬ ਦੀ ਬੁਲੰਦ ਆਵਾਜ਼ ਗੁਰਲੇਜ਼ ਅਖ਼ਤਰ ਇੱਕ ਹੋਰ ਹਿੱਟ ਗਾਣਾ ਲੈ ਕੇ ਆ ਰਹੇ ਹਨ । ‘ਮਿਸ ਮੈਚ’ ਟਾਈਟਲ ਹੇਠ ਰਿਲੀਜ਼ ਹੋਣ ਵਾਲੇ ਇਸ ਗਾਣੇ ਦਾ 20 ਨਵੰਬਰ ਨੂੰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ ਤੇ ਵਰਲਡ ਵਾਈਡ ਪ੍ਰੀਮੀਅਰ ਹੋਵੇਗਾ । ਜੋਏ ਅਤੁਲ ਦੇ ਸੰਗੀਤ ਨਾਲ ਸਜਾਏ ਗਏ ਇਸ ਗਾਣੇ ਦੇ ਬੋਲ ਰਣਬੀਰ ਸਾਊਂਦਾ ਨੇ ਲਿਖੇ ਹਨ ।

https://www.instagram.com/p/B4_5awVBrjS/

ਗੀਤ ਦੀ ਵੀਡੀਓ ਰਜਿੰਦਰ ਵੀ ਜੇ ਨੇ ਬਣਾਈ ਹੈ । ਸੋਨੂੰ ਵਿਰਕ ਤੇ ਗੁਰਲੇਜ਼ ਅਖ਼ਤਰ ਦੇ ਪ੍ਰਸ਼ੰਸਕ ਇਸ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ । ਸੋਨੂੰ ਵਿਰਕ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਕਈ ਹਿੱਟ ਗਾਣੇ ਦਿੱਤੇ ਹਨ ।

https://www.instagram.com/p/BmDdbebn1DY/

ਇਸ ਤੋਂ ਪਹਿਲਾਂ ਉਹਨਾਂ ਦੇ ਗਾਣੇ ਬਾਪੂ ਦੇ ਜ਼ਹਾਜ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ । ਉਹਨਾਂ ਦਾ ਇਹ ਗਾਣਾ ਵੀ ਡਿਊਟ ਸੌਂਗ ਸੀ ।ਇਸ ਗਾਣੇ ਵਿੱਵ ਅਰਸ਼ਦੀਪ ਨੇ ਆਪਣੀ ਆਵਾਜ਼ ਦਿੱਤੀ ਸੀ ।

https://www.instagram.com/p/BlM5uten3Ah/

Related Post