ਕੀ ‘ਸੂਰਮਾ’ ਫ਼ਿਲਮ ਦਾ ਬਣਨ ਜਾ ਰਿਹਾ ਹੈ ਸੀਕਵਲ, ਹਾਕੀ ਖਿਡਾਰੀ ਸੰਦੀਪ ਸਿੰਘ ਨੇ ਕੀਤਾ ਖੁਲਾਸਾ …!

By  Rupinder Kaler July 15th 2020 01:51 PM

ਫਿਲਮ ‘ਸੂਰਮਾ’ ਨੂੰ ਰਿਲੀਜ਼ ਹੋਏ ਦੋ ਸਾਲ ਹੋ ਗਏ ਹਨ, ਇਸ ਫ਼ਿਲਮ ਨੂੰ ਲੈ ਕੇ ਦਿਲਜੀਤ ਦੋਸਾਂਝ ਲਗਾਤਾਰ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰ ਰਹੇ ਹਨ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਫ਼ਿਲਮ ਹਾਕੀ ਖਿਡਾਰੀ ਸੰਦੀਪ ਸਿੰਘ ਦੀ ਜ਼ਿੰਦਗੀ 'ਤੇ ਅਧਾਰਤ ਹੈ । ਖ਼ਬਰਾਂ ਦੀ ਮੰਨੀਏ ਤਾਂ ਹੁਣ ਇਸ ਫ਼ਿਲਮ ਦਾ ਸੀਕਵਲ ਬਣਾਇਆ ਜਾਵੇਗਾ। ਜਿਸ ਦਾ ਖੁਲਾਸਾ ਖੁਦ ਹਰਿਆਣਾ ਦੇ ਖੇਡ ਰਾਜ ਮੰਤਰੀ ਅਤੇ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸੰਦੀਪ ਸਿੰਘ ਨੇ ਸੋਸ਼ਲ ਮੀਡੀਆ ‘ਤੇ ਕੀਤਾ ਹੈ ।

https://twitter.com/flickersingh/status/1282514315581386754

ਉਨ੍ਹਾਂ ਨੇ ਟਵੀਟ ਕੀਤਾ ਹੈ ਕਿ ਹੁਣ ਸੰਦੀਪ ਸਿੰਘ ਦਾ ਸਿਆਸੀ ਸਫਰ ਦਿਖਾਇਆ ਜਾਵੇਗਾ। ਉਨ੍ਹਾਂ ਨੇ ਟਵੀਟ ਕੀਤਾ- ਫਿਲਮ ਸੂਰਮਾ ਨੂੰ ਇੰਨਾ ਪਿਆਰ ਅਤੇ ਸਫਲਤਾ ਮਿਲੀ ਹੈ ਕਿ ਹੁਣ ਅਸੀਂ ਇਸ ਤੋਂ ਅੱਗੇ ਦੀ ਯਾਤਰਾ ਦਾ ਫੈਸਲਾ ਕਰਨ ਜਾ ਰਹੇ ਹਾਂ। ਅਸੀਂ ਸਿੰਘ ਸੂਰਮਾ ਨੂੰ ਉਸ ਦੇ ਭਰਾ ਅਤੇ ਨਿਰਮਾਤਾ ਦੀਪਕ ਸਿੰਘ ਨਾਲ ਲਾਂਚ ਕਰਨ ਜਾ ਰਹੇ ਹਾਂ। ਤੁਹਾਡੇ ਆਸ਼ੀਰਵਾਦ ਅਤੇ ਸਹਾਇਤਾ ਦੀ ਲੋੜ ਹੈ।

ਇਸ ਤੋਂ ਪਹਿਲਾਂ ਸੰਦੀਪ ਸਿੰਘ ਨੇ ਵੀ ਫਿਲਮ ਸੂਰਮਾ ਦੇ ਦੋ ਸਾਲ ਪੂਰੇ ਹੋਣ ‘ਤੇ ਖੁਸ਼ੀ ਜ਼ਾਹਰ ਕੀਤੀ।ਉਸ ਖੂਬਸੂਰਤ ਯਾਤਰਾ ਲਈ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੂਰੀ ਟੀਮ ਦਾ ਧੰਨਵਾਦ ਕੀਤਾ ਸੀ। ਸੰਦੀਪ ਨੇ ਲਿਖਿਆ- ਫਿਲਮ ਦੇ ਦੋ ਸਾਲ ਪੂਰੇ ਹੋਣ ‘ਤੇ ਸਾਰਿਆਂ ਨੂੰ ਵਧਾਈ। ਫਿਲਮ ਨੂੰ ਪੂਰੀ ਦੁਨੀਆ ਤੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਇਕ ਹੋਰ ਸਰਪ੍ਰਾਇਜ਼ ਦੀ ਤਿਆਰੀ ਹੈ। ਹੁਣ ਤੁਸੀਂ ਜਾਣਦੇ ਹੋਵੋਗੇ ਕਿ ਇਹ ਸਰਪ੍ਰਾਇਜ਼ ਸੂਰਮਾ ਦਾ ਸੀਕਵਲ ਬਣਨ ਜਾ ਰਹੀ ਹੈ।

https://www.instagram.com/p/CCooirXldVk/

https://www.instagram.com/p/CCkLe0VF4g8/

Related Post