ਕਾਲਾ ਸ਼ਾਹ ਕਾਲਾ ਫ਼ਿਲਮ ਰਾਹੀਂ ਤਮਿਲ ਅਤੇ ਤੇਲਗੂ ਫ਼ਿਲਮਾਂ ਦੀ ਇਹ ਅਦਾਕਾਰਾ ਆ ਰਹੀ ਹੈ ਪੰਜਾਬੀ ਇੰਡਸਟਰੀ ਵਿੱਚ

By  Rajan Sharma July 21st 2018 01:02 PM

2018 ਦੇ ਬੈਸਟ ਐਕਟਰ ਪੰਜਾਬੀ ਫ਼ਿਲਮ ਫੇਅਰ ਦੇ ਵਿਜੇਤਾ ਬਿੰਨੂ ਢਿੱਲੋਂ binnu dhillion ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ "ਵਧਾਇਆਂ ਜੀ ਵਧਾਇਆਂ" ਤਰੱਕੀ ਦੇ ਝੰਡੇ ਗਾੜ ਦੀ ਪਈ ਹੈ| ਉਹਨਾਂ ਨੇ ਰਿਲੀਜ਼ ਕਰ ਦਿੱਤਾ ਹੈ ਆਪਣੀ ਆਉਣ ਵਾਲੀ ਫ਼ਿਲਮ ਦੀ ਪਹਿਲੀ ਝਲਕ| ਇਸ ਫ਼ਿਲਮ ਦਾ ਟਾਈਟਲ ਹੋਵੇਗਾ "ਕਾਲਾ ਸ਼ਾਹ ਕਾਲਾ" kala shah kala ਅਤੇ ਇਸਨੂੰ ਲਿਖਿਆ ਹੈ ਅਮਰਜੀਤ ਸਿੰਘ ਨੇ|

ਇਸ ਵਿੱਚ ਮੁੱਖ ਰੋਲ ਅਦਾ ਕਰਦੇ ਨਜ਼ਰ ਆਉਣਗੇ ਖੁੱਦ ਬਿੰਨੂ ਢਿੱਲੋਂ binnu dhilion ਤੇ ਉਹਨਾਂ ਨਾਲ ਮੁੱਖ ਕਿਰਦਾਰ ਨਿਭਾਉਂਦੀ ਨਜ਼ਰ ਆਵੇਗੀ ਬੇਹੱਦ ਮਸ਼ਹੂਰ ਅਤੇ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ| ਇਸ ਤੋਂ ਪਹਿਲਾ ਇਹ ਦੋਵੇ ਕਲਾਕਾਰ ਲਵ ਪੰਜਾਬ ਅਤੇ ਅੰਗਰੇਜ ਵਰਗੀਆਂ ਫ਼ਿਲਮਾਂ ਇਕੱਠੀਆਂ ਕਰ ਚੁੱਕੇ ਹਨ| ਪਰ ਇਸ ਵਾਰ ਇਹ ਦੋਣੋਂ ਕਲਾਕਾਰ ਮੁੱਖ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ|

https://www.instagram.com/p/BlZtAS-BRz8/?taken-by=binnudhillons

ਇਸ ਫ਼ਿਲਮ ਵਿੱਚ ਸਾਨੂੰ ਸਿਰਫ਼ ਇਹ ਦੋਣੋਂ ਕਲਾਕਾਰ ਹੀ ਨਹੀਂ ਸਗੋਂ ਇੱਕ ਹੋਰ ਕਲਾਕਾਰ ਹਨ ਜੋ ਕਿ ਇਸ ਫ਼ਿਲਮ ਰਾਹੀਂ ਪੰਜਾਬੀ ਮੀਡਿਆ ਇੰਡਸਟਰੀ  punjabi film ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ ਉਹ ਹਨ ਤੇਲਗੂ ਅਤੇ ਤਮਿਲ ਫ਼ਿਲਮਾਂ ਦੀ ਮਸ਼ਹੂਰ ਅਦਾਕਾਰਾ ਕਾਜਲ ਅੱਗਰਵਾਲ| ਕੁਝ ਦਿਨ ਪਹਿਲਾਂ ਦਿੱਤੇ ਇੱਕ ਮੀਡਿਆ ਇੰਟਰਵਿਊ ਵਿੱਚ ਕਾਜਲ ਅੱਗਰਵਾਲ ਨੇ ਪੁਸ਼ਟੀ ਕੀਤੀ ਸੀ ਕਿ ਉਹ ਪੰਜਾਬੀ ਮੀਡਿਆ ਵਿੱਚ ਆਪਣੀ ਸ਼ੁਰੂਆਤ ਆਉਣ ਵਾਲੀ ਫ਼ਿਲਮ ਕਾਲਾ ਸ਼ਾਹ ਕਾਲਾ ਨਾਲ ਕਰਨ ਜਾ ਰਹੇ ਹਨ| ਰਿਪੋਰਟ ਮੁਤਾਬਿਕ ਫ਼ਿਲਮ ਦੀ ਸ਼ੂਟ ਜ਼ਲਦ ਹੀ ਸ਼ੁਰੂ ਹੋ ਜਾਵੇਗੀ ਅਤੇ ਅਗਲੀਆਂ ਆਉਣ ਵਾਲਿਆਂ ਗਰਮੀਆਂ ਤੱਕ ਇਹ ਫ਼ਿਲਮ ਰਿਲੀਜ਼ ਹੋ ਜਾਵੇਗੀ|

 

Related Post