ਪਾਕਿਸਤਾਨ ਨੂੰ ਹਮੇਸ਼ਾ ਧੂੜ ਚਟਾਉਂਦੇ ਹਨ ਇਹ ਅਦਾਕਾਰ, ਇਸ ਕਰਕੇ ਪਾਕਿਸਤਾਨ ਨੇ ਬੈਨ ਕੀਤੀਆਂ ਹਨ ਇਹ ਫ਼ਿਲਮਾਂ  

By  Rupinder Kaler May 16th 2019 01:32 PM

ਦੁੱਧ ਮੰਗੋਗੇ ਤਾਂ ਖੀਰ ਦੇਵਾਂਗੇ, ਕਸ਼ਮੀਰ ਮੰਗੋਗੇ ਤਾਂ ਚੀਰ ਦੇਵਾਂਗੇ' ਸੰਨੀ ਦਿਓਲ ਦੀ ਫ਼ਿਲਮ ਦਾ ਇਹ ਡਾਈਲੌਗ ਤਾਂ ਤੁਸੀਂ ਸੁਣਿਆ ਹੀ ਹੋਵੇਗਾ । ਇਸ ਤੋਂ ਇਲਾਵਾ ਹੋਰ ਵੀ ਕਈ ਫ਼ਿਲਮਾਂ ਵਿੱਚ ਸੰਨੀ ਦਿਓਲ ਪਾਕਿਸਤਾਨ ਨੂੰ ਵੰਗਾਰਦੇ ਹੋਏ ਨਜ਼ਰ ਆਉਂਦੇ ਹਨ । ਗਦਰ, ਬਾਰਡਰ, ਮਾਂ ਤੁਝੇ ਸਲਾਮ ਵਰਗੀਆਂ ਫ਼ਿਲਮਾਂ ਵਿੱਚ ਉਹਨਾਂ ਨੇ ਪਾਕਿਸਤਾਨ ਦੇ ਪਸੀਨੇ ਛੁਡਵਾ ਦਿੱਤੇ ਸਨ ।

https://www.youtube.com/watch?v=Gh7qYdNfbtI

ਇਹਨਾਂ ਫ਼ਿਲਮਾਂ ਦੇ ਡਾਈਲੌਗ ਇਸ ਤਰ੍ਹਾਂ ਲਿਖੇ ਗਏ ਸਨ ਕਿ ਅੱਜ ਵੀ ਇਹਨਾਂ ਨੂੰ ਸੁਣਕੇ ਪਾਕਿਸਤਾਨ ਦਾ ਕਲੇਜਾ ਕੰਬ ਜਾਂਦਾ ਹੈ । ਜਿਸ ਕਰਕੇ ਪਾਕਿਤਾਨ ਨੇ ਸੰਨੀ ਦੀਆਂ ਕਈ ਫ਼ਿਲਮਾਂ ਨੂੰ ਪਾਕਿਸਤਾਨ ਵਿੱਚ ਬੈਨ ਕੀਤਾ ਹੋਇਆ ਹੈ ।

Akshay Kumar Akshay Kumar

ਅਕਸ਼ੈ ਕੁਮਾਰ ਵੀ ਆਪਣੀਆਂ ਫ਼ਿਲਮਾਂ ਕਰਕੇ ਪਾਕਿਸਤਾਨ ਵਿੱਚ ਬੈਨ ਹਨ । ਅਕਸ਼ੈ ਦੀ ਬੇਬੀ ਫ਼ਿਲਮ ਕਰਕੇ ਪਾਕਿਸਤਾਨ ਵਿੱਚ ਕਾਫੀ ਵਿਵਾਦ ਹੋਇਆ ਸੀ । ਇਸ ਫ਼ਿਲਮ ਵਿੱਚ ਅਕਸ਼ੈ ਪਾਕਿਸਤਾਨ ਜਾ ਕੇ ਅੱਤਵਾਦੀ ਹਾਫ਼ਿਜ਼ ਸਈਅਦ ਨੂੰ ਪਾਕਿਸਤਾਨ ਤੋਂ ਘੜੀਸਦੇ ਹੋਏ ਭਾਰਤ ਲੈ ਕੇ ਆਉਂਦੇ ਹਨ ।

https://www.youtube.com/watch?v=cSEU2ifzqoc

ਇਸ ਤੋਂ ਇਲਾਵਾ ਅਬ ਤੁਮਾਰੇ ਹਵਾਲੇ ਵਤਨ ਸਾਥੀਓ  ਤੇ ਨਾਮ ਸ਼ਬਾਨਾ ਵਰਗੀਆਂ ਫ਼ਿਲਮਾਂ ਵਿੱਚ ਅਕਸ਼ੈ ਨੇ ਪਾਕਿਸਤਾਨ ਨੂੰ ਕਾਫੀ ਖਰੀਆਂ ਖੋਟੀਆਂ ਸੁਣਾਈਆਂ ਹਨ ।

https://www.instagram.com/p/BvtGxnelM5H/

ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਉਰੀ ਦ ਸਰਜੀਕਲ ਸਟਰਾਈਕ ਨੇ ਤਾਂ ਪਾਕਿਸਤਾਨ ਵਿੱਚ ਤਹਿਲਕਾ ਮਚਾ ਦਿੱਤਾ ਸੀ । ਇਹ ਫ਼ਿਲਮ ਸੱਚੀ ਘਟਨਾ ਤੇ ਬਣੀ ਸੀ । ਇਸ ਵਿੱਚ ਦਿਖਾਇਆ ਗਿਆ ਸੀ ਕਿ ਕਿਸ ਤਰ੍ਹਾਂ ਭਾਰਤੀ ਫੌਜ ਦੇ ਜਵਾਨਾਂ ਨੇ ਪਾਕਿਸਤਾਨ ਜਾ ਕੇ ਅੱਤਵਾਦੀਆਂ ਨੂੰ ਮੌਤ ਦੀ ਨੀਂਦ ਸੁਆ ਦਿੱਤਾ ਸੀ । ਵਿੱਕੀ ਕੌਸ਼ਲ ਨੇ ਇਸ ਫ਼ਿਲਮ ਵਿੱਚ ਫੌਜ ਦੇ ਇੱਕ ਅਫ਼ਸਰ ਦਾ ਰੋਲ ਨਿਭਾਇਆ ਸੀ ।

https://www.youtube.com/watch?v=Cg8sbRFS3zU

Related Post