ਸਰਗੁਨ ਮਹਿਤਾ ਨੇ ਭਰਾ ਦੇ ਜਨਮ ਦਿਨ ‘ਤੇ ਸਾਂਝੀਆਂ ਕੀਤੀਆਂ ਖ਼ਾਸ ਤਸਵੀਰਾਂ

By  Shaminder October 28th 2021 12:56 PM

ਸਰਗੁਨ ਮਹਿਤਾ  (Sargun Mehta)ਨੇ ਆਪਣੇ ਭਰਾ ਦੇ ਜਨਮ ਦਿਨ  (Brother Birthday) ‘ਤੇ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਇਸ ਦੇ ਨਾਲ ਹੀ ਉਸ ਨੇ ਆਪਣੇ ਭਰਾ ਨੂੰ ਜਨਮ ਦਿਨ ਦੀ ਵਧਾਈ ਵੀ ਦਿੱਤੀ ਹੈ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਹੈਪੀ ਬਰਥਡੇ ਮੇਰੇ ਦਿਲ ਅਤੇ ਮੇਰੀ ਆਤਮਾ…ਪੁਲਕਿਤ ਮਹਿਤਾ, ਤੁਮ ਜਿਓ ਹਜ਼ਾਰੋਂ ਸਾਲ…ਸਾਲ ਦੇ ਦਿਨ ਹੋ ਪਚਾਸ ਹਜ਼ਾਰ’। ਅਦਾਕਾਰਾ ਦੀ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਅਦਾਕਾਰਾ ਨੂੰ ਉਸ ਦੇ ਭਰਾ ਦੇ ਜਨਮ ਦਿਨ ‘ਤੇ ਵਧਾਈ ਦਿੱਤੀ ਜਾ ਰਹੀ ਹੈ ।

Sargun Mehta Brother-min image From instagram

ਹੋਰ ਪੜ੍ਹੋ : Simiran Kaur Dhadli ਨੇ ਆਪਣੇ ਹੇਟਰਾਂ ਨੂੰ ਦਿੱਤਾ ਜਵਾਬ, ਕਿਹਾ ‘ਤੁਸੀਂ ਕੀ ਖੱਟਿਆ ਤੇ ਮੇਰਾ ਕੀ ਘਟਿਆ ?’

ਅਦਾਕਾਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ‘ਚ ਉਸ ਦੀ ਫ਼ਿਲਮ ‘ਕਿਸਮਤ-2’ ਆਈ ਹੈ ।ਜਿਸ ‘ਚ ਉਸ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਹੈ ।ਇਸ ਤੋਂ ਇਲਾਵਾ ਸਰਗੁਨ ਮਹਿਤਾ ਜਲਦ ਹੀ ਫ਼ਿਲਮ ‘ਸੌਂਕਣ ਸੌਂਕਣੇ’ ‘ਚ ਨਜ਼ਰ ਆਈ ਸੀ ।

Sargun mehta,-min image From instagram

ਸਰਗੁਨ ਮਹਿਤਾ ਅਕਸਰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰਾਂ ਅਤੇ ਵੀਡੀਓਜ਼ ਸਾਂਝੇ ਕਰਦੀ ਰਹਿੰਦੀ ਹੈ । ਫ਼ਿਲਮਾਂ ਦੇ ਨਾਲ-ਨਾਲ ਉਹ ਕਈ ਗੀਤਾਂ ‘ਚ ਵੀ ਨਜ਼ਰ ਆ ਚੁੱਕੀ ਹੈ । ਮਨਿੰਦਰ ਬੁੱਟਰ ਦੇ ਨਾਲ ਉਹ ਗੀਤ ‘ਲਾਰੇ’ ‘ਚ ਨਜ਼ਰ ਆਈ ਸੀ । ਇਸ ਤੋਂ ਇਲਾਵਾ ‘ਤਿੱਤਲੀਆਂ’ ਗੀਤ ‘ਚ ਉਹ ਹਾਰਡੀ ਸੰਧੂ ਦੇ ਨਾਲ ਨਜ਼ਰ ਆਈ ਸੀ । ਉਸ ਦੇ ਪਤੀ ਰਵੀ ਦੁਬੇ ਵੀ ਇੱਕ ਬਿਹਤਰੀਨ ਅਦਾਕਾਰ ਹਨ । ਉਹ ਟੀਵੀ ਇੰਡਸਟਰੀ ਦੇ ਕਈ ਹਿੱਟ ਸੀਰੀਅਲਸ ‘ਚ ਦਿਖਾਈ ਦੇ ਚੁੱਕੇ ਹਨ। ਸਰਗੁਨ ਮਹਿਤਾ ਦੇ ਨਾਲ ਉਨ੍ਹਾਂ ਦੀ ਮੁਲਾਕਾਤ ਦਿੱਲੀ ‘ਚ ਹੋਈ ਸੀ ।

 

View this post on Instagram

 

A post shared by Sargun Mehta (@sargunmehta)

Related Post