ਡੱਬਿਆਂ ਦੀ ਫੈਕਟਰੀ ‘ਚ 700 ਰੁਪਏ ਮਹੀਨੇ ’ਤੇ ਕੰਮ ਕਰਦਾ ਰਿਹਾ ਹੈ ਕਮੇਡੀਅਨ ਜਸਵੰਤ ਸਿੰਘ ਰਾਠੌਰ, ਜਸਵੰਤ ਦੀ ਟੇਢੀ ਲਾਈਫ ਦੀਆਂ ਦਿਲਚਸਪ ਗੱਲਾਂ ਜਾਨਣ ਲਈ ਦੇਖੋ ਪੀਟੀਸੀ ਪੰਜਾਬੀ ਦਾ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’

By  Rupinder Kaler July 14th 2020 03:41 PM

ਜਸਵੰਤ ਸਿੰਘ ਰਾਠੌਰ ਕਮੇਡੀ ਦੀ ਦੁਨੀਆ ਦੇ ਉਹ ਚਮਕਦੇ ਸਿਤਾਰੇ ਹਨ ਜਿੰਨ੍ਹਾਂ ਦੀ ਹਰ ਗੱਲ ਵਿੱਚ ਹਾਸਾ ਹੈ । ਇਸ ਮੁਕਾਮ ਨੂੰ ਹਾਸਲ ਕਰਨ ਉਹਨਾਂ ਨੇ ਬਹੁਤ ਸੰਘਰਸ਼ ਕੀਤਾ ਹੈ। ਕੋਈ ਸਮਾਂ ਸੀ ਜਦੋਂ ਜਸਵੰਤ ਸਿੰਘ ਰਾਠੌਰ ਡੱਬਿਆਂ ਦੀ ਫੈਕਟਰੀ ‘ਚ 700 ਰੁਪਏ ਮਹੀਨੇ ‘ਚ ਕੰਮ ਕਰਦੇ ਸਨ ਘਰ ਦੇ ਹਾਲਾਤ ਏਨੇ ਵਧੀਆ ਨਹੀਂ ਸਨ ਜਿਸ ਕਾਰਨ ਉਨ੍ਹਾਂ ਦੇ ਮਾਪਿਆਂ ਨੇ ਦੋ ਕਮਰਿਆਂ ਦੇ ਘਰ ਚੋਂ ਇੱਕ ਕਮਰਾ ਕਿਰਾਏ ‘ਤੇ ਦੇ ਦਿੱਤਾ ਸੀ ਤਾਂ ਜੋ ਜਸਵੰਤ ‘ਤੇ ਉਨ੍ਹਾਂ ਦੇ ਭੈਣ ਭਰਾਵਾਂ ਦੀ ਪੜ੍ਹਾਈ ਹੋ ਸਕੇ ਅਤੇ ਉਸੇ ਕਿਰਾਏ ਦੇ ਨਾਲ ਉਨ੍ਹਾਂ ਦੀ ਪੜ੍ਹਾਈ ਚੱਲਦੀ ਸੀ ।

https://www.instagram.com/p/B_9xekcn5Bt/

ਸ਼ੁਰੂਆਤੀ ਦੌਰ ‘ਚ ਉਨ੍ਹਾਂ ਨੂੰ ਗਾਇਕੀ ਅਤੇ ਪੇਂਟਿੰਗ ਦਾ ਸ਼ੌਕ ਸੀ । ਪਰ ਉਨ੍ਹਾਂ ਵਿਚਲੀ ਪ੍ਰਤਿਭਾ ਨੂੰ ਪਛਾਣਿਆਂ ਉਨ੍ਹਾਂ ਦੇ ਇੱਕ ਦੋਸਤ ਨੇ । ਜਿਸ ਨੇ ਜਸਵੰਤ ਨੂੰ ਕਾਮੇਡੀ ਵੱਲ ਪ੍ਰੇਰਿਤ ਕੀਤਾ ।ਜਸਵੰਤ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਉਨ੍ਹਾਂ ਨੇ ਸੁਨੀਲ ਸ਼ੈੱਟੀ ਦੀ ਨਕਲ ਕਰਕੇ ਆਪਣੇ ਦੋਸਤ ਨੂੰ ਵਿਖਾਇਆ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ । ਉਹ ਲੱਗਪੱਗ 73 ਗਾਇਕਾਂ ਅਤੇ ਅਦਾਕਾਰਾਂ ਦੀਆਂ ਆਵਾਜ਼ਾਂ ਕੱਢਦੇ ਹਨ ।

https://www.instagram.com/p/CAAeM4BnFD9/

ਇਸ ਤਰ੍ਹਾਂ ਦੀਆਂ ਕੁਝ ਹੋਰ ਦਿਲਚਸਪ ਗੱਲਾਂ ਦਾ ਖੁਲਾਸਾ ਕਰਨਗੇ ਜਸਵੰਤ ਸਿੰਘ ਰਾਠੌਰ ਪੀਟੀਸੀ ਪੰਜਾਬੀ ਦੇ ਸ਼ੋਅ ‘ਟੇਢੀ ਲਾਈਫ ਥੋੜੀ ਕਮੇਡੀ’ ਵਿੱਚ । ਇਸ ਸ਼ੋਅ ਵਿੱਚ ਜਸਵੰਤ ਸਿੰਘ ਰਾਠੌਰ ਜਿੱਥੇ ਤੁਹਾਨੂੰ ਆਪਣੀ ਟੇਢੀ ਲਾਈਫ ਦੀਆਂ ਗੱਲਾਂ ਦੱਸਣਗੇ ਉੱਥੇ ਗਗਨ ਗੋਲਮਾਲ ਦੀ ਕਮੇਡੀ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਵੇਗੀ । ਸੋ ਜਸਵੰਤ ਸਿੰਘ ਰਾਠੌਰ ਦੀ ਕਮੇਡੀ ’ਤੇ ਹੱਸਣ ਲਈ ਤਿਆਰ ਰਹੋ ਤੇ ਦੇਖਣਾ ਨਾ ਭੁੱਲਣਾ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ ।

https://www.instagram.com/p/CCnO6ShBiTp/

Related Post