ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਨਾਨਕਮਤਾ ਦੇ

By  Rupinder Kaler August 3rd 2019 01:50 PM -- Updated: August 3rd 2019 01:52 PM

ਦਿੱਲੀ ਤੋਂ ਲੰਡਨ ਤੱਕ ਸੜਕੀ ਰਸਤੇ ਰਾਹੀਂ ਸਫ਼ਰ ਕਰਨ ਵਾਲੇ 'ਟਰਬਨ ਟ੍ਰੈਵਲਰ'  ਯਾਨੀ ਅਮਰਜੀਤ ਸਿੰਘ ਚਾਵਲਾ ਹੁਣ ਗੁਰੂ ਨਾਨਕ ਦੇਵ ਜੀ ਦੇ 55੦ ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯਾਤਰਾ 'ਤੇ ਨਿਕਲੇ ਹੋਏ ਹਨ । ਆਪਣੀ ਇਸ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਨਾਨਕ ਮੱਤਾ ਪਹੁੰਚੇ ਹਨ । ਇਸ ਸਥਾਨ ਤੇ ਅਮਰਜੀਤ ਸਿੰਘ ਚਾਵਲਾ ਨੇ ਪਹੁੰਚ ਕੇ ਉਹਨਾਂ ਥਾਵਾਂ ਦੇ ਦਰਸ਼ਨ ਕੀਤੇ ਹਨ, ਜਿਹੜੀਆਂ ਗੁਰੂ ਨਾਨਕ ਦੇਵ ਜੀ ਦੀਆਂ ਯਾਦਾਂ ਨੂੰ ਅੱਜ ਵੀ ਸੰਜੋਈ ਬੈਠੀਆਂ ਹਨ ।

Gurudwara Sri Nanak Matta Sahib Gurudwara Sri Nanak Matta Sahib

ਇਸ ਸਥਾਨ ਤੇ ਹੀ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਸਹੀ ਰਸਤੇ ਤੇ ਪਾਇਆ ਸੀ । ਇਸ ਤੋਂ ਬਾਅਦ ਗੋਰਖ ਮੱਤਾ ਨਾਲ ਮਸ਼ਹੂਰ ਇਸ ਸਥਾਨ ਨੂੰ ਨਾਨਕ ਮੱਤਾ ਕਿਹਾ ਜਾਣ ਲੱਗਾ ਸੀ । ਇਸ ਸਥਾਨ ਦੇ ਨਾਲ ਹੀ ਗੁਰਦੁਆਰਾ ਭੰਡਾਰਾ ਸਾਹਿਬ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ 5੦੦ ਸਾਲ ਪਹਿਲਾਂ ਪਹੁੰਚੇ ਸਨ ।ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਇੱਥੇਂ ਕੁਝ ਹੋਰ ਗੁਰਦੁਆਰੇ ਵੀ ਹਨ ।

ਜਿਨ੍ਹਾਂ ਦੇ ਦਰਸ਼ਨ ਤੁਹਾਨੂੰ ਅਮਰਜੀਤ ਸਿੰਘ ਚਾਵਲਾ ਕਰਵਾਉਣਗੇ । ਇਹਨਾਂ ਗੁਰਦੁਆਰਿਆਂ ਦਾ ਕੀ ਇਤਿਹਾਸ ਹੈ । ਇਹ ਜਾਨਣ ਲਈ ਤੁਸੀਂ ਦੇਖੋ ‘Spiritual Journey of The Turban Traveller’  ਦਾ ਪੰਜਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਗੂਗਲ ਪਲੇਅ 'ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ਤੇ ਦੇਖੋ ‘Spiritual Journey of The Turban Traveller’  ।

Related Post