ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ 14 ਸਾਲ ਕੀਤਾ ਸੀ ਤਪ

Written by  Rupinder Kaler   |  February 21st 2020 05:01 PM  |  Updated: February 21st 2020 05:01 PM

ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ 14 ਸਾਲ ਕੀਤਾ ਸੀ ਤਪ

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਸੁਲਤਾਨਪੁਰ ਲੋਧੀ ਪਹੁੰਚ ਗਈ ਹੈ । ਇਸ ਯਾਤਰਾ ਦੌਰਾਨ ਉਹਨਾਂ ਨੇ ਸਾਨੂੰ ਕਈ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ਹਨ । ਇਸ ਸਭ ਦੇ ਚਲਦੇ ਉਹ ਗੁਰਦੁਆਰਾ ਬੇਰ ਸਾਹਿਬ ਪਹੁੰਚੇ । ਕਹਿੰਦੇ ਹਨ ਕਿ ਗੁਰਦੁਆਰਾ ਸਾਹਿਬ ਵਿੱਚ ਜੋ ਬੇਰੀ ਦਾ ਦਰਖਤ ਹੈ, ਉਸ ਦੇ ਥੱਲੇ ਬੈਠਕੇ ਗੁਰੂ ਨਾਨਕ ਦੇਵ ਜੀ ਨੇ 14 ਸਾਲ ਭਗਤੀ ਕੀਤੀ ਸੀ ।

ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਨੇ ਇੱਕ ਦਾਤਣ ਗੱਡੀ ਸੀ ਤੇ ਇਹ ਦਾਤਣ ਬਾਅਦ ਵਿੱਚ ਬੇਰੀ ਦੇ ਦਰਖਤ ਦੇ ਰੂਪ ਵਿੱਚ ਉੱਗ ਗਈ । ਇਸ ਸਥਾਨ ਤੇ ਇੱਕ ਭੋਰਾ ਵੀ ਹੈ ਜਿੱਥੇ ਗੁਰੂ ਜੀ ਨੇ ਤਪ ਕੀਤਾ ਸੀ । ਇਸ ਜਗ੍ਹਾ ਦੇ ਨਾਲ ਹੀ ਵੇਈ ਨਦੀ ਵੀ ਵਹਿੰਦੀ ਹੈ । ਇਸ ਸਥਾਨ ਦੇ ਨਾਲ ਬਹੁਤ ਸਾਰੀਆਂ ਸਾਖੀਆਂ ਜੁੜੀਆਂ ਹੋਈਆਂ ਹਨ । ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਹੋਰ ਨੇੜੇ ਤੋਂ ਜਾਨਣ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ਸਿਰਫ਼ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network