ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਗਾਇਆ ਸੀ ਇਹ ਰੁੱਖ

Written by  Rupinder Kaler   |  February 19th 2020 12:25 PM  |  Updated: February 19th 2020 12:25 PM

ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਗਾਇਆ ਸੀ ਇਹ ਰੁੱਖ

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਪੰਜਾਬ ਦੇ ਗੁਰਦਾਸਪੁਰ ਪਹੁੰਚ ਗਈ ਹੈ । ਇੱਥੇ ਉਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਸਾਨੂੰ ਕਰਵਾ ਰਹੇ ਹਨ । ਆਪਣੀ ਯਾਤਰਾ ਦੌਰਾਨ ਅਮਰਜੀਤ ਸਿੰਘ ਚਾਵਲਾ ਗੁਰਦੁਆਰਾ ਅਚਲ ਸਾਹਿਬ ਵੀ ਪਹੁੰਚੇ । ਇਹ ਗੁਰਦਾਰਾ ਬਟਾਲਾ ਵਿੱਚ ਸੁਸ਼ੋਭਿਤ ਹੈ । ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਅਚਲੇਸ਼ਵਰ ਜੀ ਮੰਦਰ ਵੀ ਹੈ ।

ਕਹਿੰਦੇ ਹਨ ਹਨ ਕਿ ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਏ ਸਨ ਤੇ ਉਹਨਾਂ ਨੇ ਪ੍ਰਮਾਤਮਾ ਦੀ ਭਗਤੀ ਨੂੰ ਲੈ ਕੇ ਵਿਚਾਰ ਗੋਸ਼ਠੀ ਕੀਤੀ ਸੀ । ਇਸ ਗੋਸ਼ਠੀ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਿੱਧਾਂ ਨੂੰ ਗ੍ਰਹਿਸਥ ਜੀਵਨ ਦਾ ਮਹੱਤਵ ਸਮਝਾਇਆ ਸੀ । ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਜੇਕਰ ਤੁਹਾਡੀ ਭਗਤੀ ਸੱਚੀ ਹੈ ਤਾਂ ਤੁਸੀਂ ਗ੍ਰਹਿਸਥ ਜੀਵਨ ਵਿੱਚ ਵੀ ਪ੍ਰਮਾਤਮਾ ਨੂੰ ਪਾ ਸਕਦੇ ਹੋ ।

ਇਸ ਸਥਾਨ ’ਤੇ ਇੱਕ ਰੁੱਖ ਵੀ ਹੈ ਕਹਿੰਦੇ ਹਨ ਕਿ ਇਹ ਰੁੱਖ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥੀਂ ਲਗਾਇਆ ਸੀ । ਇਸ ਸਥਾਨ ਦੇ ਨਾਲ ਕੁਝ ਇਤਿਹਾਸਕ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ । ਜਿਨ੍ਹਾਂ ਬਾਰੇ ਜਾਨਣ ਲਈ ਦੇਖਦੇ ਰਹੋ ਟਰਬਨ ਟ੍ਰੈਵਲਰ ਸਿਰਫ਼ ਪੀਟੀਸੀ ਪੰਜਾਬੀ ’ਤੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network