ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸ਼੍ਰੀਨਗਰ 'ਚ ਮੌਜੂਦ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਸਤ ਲਿਖਤ ਸਰੂਪ, ਕਰੋ ਦਰਸ਼ਨ  

By  Rupinder Kaler August 8th 2019 10:56 AM

ਅਮਰਜੀਤ ਸਿੰਘ ਚਾਵਲਾ ਦੀ ਗੁਰੂ ਨਾਨਕ ਦੇਵ ਜੀ ਦੇ 55੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਤੀ ਜਾ ਰਹੀ ਧਾਰਮਿਕ ਯਾਤਰਾ ਦੌਰਾਨ ਤੁਸੀਂ ਹੁਣ ਤੱਕ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ਹਨ । ਇਸ ਯਾਤਰਾ ਦੌਰਾਨ ਉਹ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸ਼੍ਰੀਨਗਰ ਪਹੁੰਚੇ ਹਨ ।ਇਸ ਗੁਰਦੁਆਰਾ ਸਾਹਿਬ ਦਾ ਸਬੰਧ ਵੀ ਗੁਰੂ ਨਾਨਕ ਦੇਵ ਜੀ ਦੀਆਂ ਉਦਾਸੀਆਂ ਨਾਲ ਮੰਨਿਆ ਜਾਂਦਾ ਹੈ ।

ਕਹਿੰਦੇ ਹਨ ਕਿ ਇਹ ਗੁਰਦੁਆਰਾ ਪਹਿਲਾਂ ਮਹੰਤਾਂ ਕੋਲ ਹੁੰਦਾ ਸੀ ਪਰ ਉਹ ਇਸ ਜਗ੍ਹਾ ਦੀ ਸਹੀ ਤਰ੍ਹਾਂ ਦੇਖ ਭਾਲ ਨਹੀਂ ਸਨ ਕਰ ਪਾ ਰਹੇ, ਜਿਸ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਸਾਂਭ ਸੰਭਾਲ ਦਾ ਜਿੰਮਾ ਸਿੱਖ ਭਾਈਚਾਰੇ ਨੇ ਲੈ ਲਿਆ ਸੀ ।ਕਹਿੰਦੇ ਹਨ ਕਿ ਇਸ ਤੋਂ ਪਹਿਲਾਂ ਇਸ ਜਗ੍ਹਾ ਤੇ ਚਰਨ ਪਾਦੂਕਾ ਨਾਂਅ ਦਾ ਗੁਰਦੁਆਰਾ ਹੁੰਦਾ ਸੀ ਪਰ ਇੱਕ ਭਿਆਨਕ ਹੜ੍ਹ ਦੌਰਾਨ ਸਭ ਕੁਝ ਵਹਿ ਗਿਆ ਸੀ ।

ਪਰ ਹੁਣ ਇਸ ਜਗ੍ਹਾ ਤੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਹੈ ।  ਇਸ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਦਸਮ ਗ੍ਰੰਥ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਸਤ ਲਿਖਤ ਸਰੂਪ ਹਨ । ਜਿੰਨਾਂ ਦੇ ਦਰਸ਼ਨ ਕਰਕੇ ਹਰ ਕੋਈ ਆਪਣਾ ਜੀਵਨ ਸਫ਼ਲ ਕਰ ਸਕਦਾ ਹੈ ।

ਇਸ ਸਥਾਨ ਤੇ ਕੁਝ ਹੋਰ ਵੀ ਇਤਿਹਾਸਕ ਥਾਵਾਂ ਹਨ, ਜਿੰਨ੍ਹਾਂ ਦਾ ਇਤਿਹਾਸ ਜਾਨਣ ਲਈ ਤੁਸੀਂ ਦੇਖੋ 'ਟਰਬਨ ਟ੍ਰੈਵਲਰ' ਦਾ 1੦ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post