ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਥਾਨ ’ਤੇ ਆਪਣੇ ਚਰਨ ਪਾ ਕੇ ਇਸ ਧਰਤੀ ਨੂੰ ਲਗਾਏ ਸਨ ਭਾਗ

By  Rupinder Kaler November 23rd 2019 02:15 PM

ਅਮਰਜੀਤ ਸਿੰਘ ਚਾਵਲਾ ਬੰਗਲਾਦੇਸ਼ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ । ਬੰਗਲਾਦੇਸ਼ ਦੇ ਢਾਕਾ ਵਿੱਚ ਗੁਰਦੁਆਰਾ ਨਾਨਕਸ਼ਾਹੀ ਮੌਜੂਦ ਹੈ ।ਇਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਪਹਿਲੀ ਉਦਾਸੀ ਸਮੇਂ ਆਏ ਸਨ । ਇਸ ਸਥਾਨ ਤੇ ਭਾਈ ਨੱਥਾ ਜੀ ਨੇ ਗੁਰਦੁਆਰਾ ਬਣਾਇਆ ਸੀ । ਇਸ ਗੁਰਦੁਆਰਾ ਸਾਹਿਬ ਵਿੱਚ ਹਰ ਸ਼ੁੱਕਰਵਾਰ ਵਾਲੇ ਦਿਨ ਦੀਵਾਨ ਸੱਜਦੇ ਹਨ ਜਿੰਨ੍ਹਾਂ ਵਿੱਚ ਹਰ ਧਰਮ ਦੇ ਲੋਕ ਪਹੁੰਚਦੇ ਹਨ ।

ਕਹਿੰਦੇ ਹਨ ਕਿ ਇਸ ਜਗ੍ਹਾ ਤੇ ਜਾਦੂਗਰਾਂ ਦਾ ਬੋਲਬਾਲਾ ਸੀ ਜਿਨ੍ਹਾਂ ਦਾ ਉਦਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਸਨ । ਕਹਿੰਦੇ ਹਨ ਕਿ ਗੁਰੂ ਨਾਨਕ ਦੇਵ ਜੀ ਇਸ ਸਥਾਨ ਤੇ ਤਕਰੀਬਨ ਦੋ ਸਾਲ ਰਹੇ ਹਨ ।

ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਇੱਥੋਂ ਦਾ ਰਾਜਾ ਏਨਾਂ ਪ੍ਰਭਾਵਿਤ ਹੋਇਆ ਕਿ ਉਸ ਨੇ ਗੁਰੂ ਨਾਨਕ ਦੇਵ ਜੀ ਨੂੰ ਜ਼ਮੀਨ ਭੇਂਟ ਕੀਤੀ ਤੇ ਇੱਥੇ ਇਸ ਧਰਮਸ਼ਾਲਾ ਦਾ ਨਿਰਮਾਣ ਕਰਵਾਇਆ ਇਸ ਸਥਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਦੋ ਹਸਤ ਲਿਖਤ ਸਰੂਪ ਵੀ ਹਨ । ਜਿੰਨ੍ਹਾਂ ਦੀ ਸੰਭਾਲ ਲਈ ਸੇਵਾ ਦਾ ਕੰਮ ਚੱਲ ਰਿਹਾ ਹੈ । ਇਸ ਸਥਾਨ ਦੇ ਨਾਲ ਹੀ ਗੁਰਦੁਆਰਾ ਸੰਗਤ ਟੋਲਾ ਵੀ ਹੈ । ਇਸ ਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਆਏ ਸਨ ।

Related Post