ਮਨਾਲੀ ਤੋਂ ਲੇਹ ਤੱਕ ਅਮਰਜੀਤ ਸਿੰਘ ਚਾਵਲਾ ਦਾ ਕਿਸ ਤਰ੍ਹਾਂ ਦਾ ਰਿਹਾ ਸਫ਼ਰ ਜਾਨਣ ਲਈ ਦੇਖੋ 'ਟਰਬਨ ਟ੍ਰੈਵਲਰ'

By  Rupinder Kaler August 17th 2019 12:05 PM

ਅਮਰਜੀਤ ਸਿੰਘ ਚਾਵਲਾ ਹਰ ਮੁਸ਼ਕਿਲ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਨ । ਉਹਨਾਂ ਨੇ ਆਪਣੀ ਧਾਰਮਿਕ ਯਾਤਰਾ ਦੌਰਾਨ ਹੁਣ ਤੱਕ ਸਾਨੂੰ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ ਕਰਵਾਏ ਹਨ । ਅਮਰਜੀਤ ਚਾਵਲਾ ਮਨਾਲੀ ਤੋਂ ਲੇਹ ਲਈ ਰਵਾਨਾ ਹੋਏ ਹਨ । ਇਹ ਰਸਤਾ ਬਹੁਤ ਹੀ ਮੁਸ਼ਕਿਲਾਂ ਭਰਿਆ ਹੈ । ਇਸ ਰਸਤੇ ਵਿੱਚ ਬਹੁਤ ਹੀ ਸਾਵਧਾਨੀ ਵਰਤਣੀ ਪੈਂਦੀ ਹੈ ।

ਪਰ ਅਮਰਜੀਤ ਸਿੰਘ ਚਾਵਲਾ ਦੀ ਛੋਟੀ ਜਿਹੀ ਗਲਤੀ ਕਰਕੇ ਉਹਨਾਂ ਦਾ ਸਫ਼ਰ ਕਈ ਘੰਟੇ ਪਿੱਛੇ ਪੈ ਗਿਆ । ਇਸ ਸਫ਼ਰ ਦੌਰਾਨ ਤੁਹਾਨੂੰ ਇੱਕ ਪਰਮਿਟ ਵੀ ਲੈਣਾ ਪਵੇਗਾ । ਜਿਹੜਾ ਕਿ ਤੁਸੀਂ ਆਨਲਾਈਨ ਵੀ ਲੈ ਸਕਦੇ ਹੋ । ਇਸ ਤੋਂ ਇਲਵਾ ਤੁਹਾਨੂੰ ਕੁਝ ਹੋਰ ਗੱਲਾਂ ਦਾ ਵੀ ਖਿਆਲ ਰੱਖਣਾ ਪਵੇਗਾ । ਇਸ ਸਭ ਦੀ ਜਾਣਕਾਰੀ ਲੈਣ ਲਈ ਦੇਖੋ 'ਟਰਬਨ ਟ੍ਰੈਵਲਰ' ਦਾ 18ਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post