ਅਮਰਜੀਤ ਸਿੰਘ ਚਾਵਲਾ ਦਾ ਸਰਚੂ ਤੋਂ ਲੇਹ ਤੱਕ ਦਾ ਕਿਸ ਤਰ੍ਹਾਂ ਦਾ ਰਿਹਾ ਸਫ਼ਰ ਜਾਨਣ ਲਈ ਦੇਖੋ 'ਟਰਬਨ ਟ੍ਰੈਵਲਰ'

By  Rupinder Kaler August 19th 2019 06:03 PM

ਅਮਰਜੀਤ ਸਿੰਘ ਚਾਵਲਾ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਨ । ਅਮਰਜੀਤ ਸਿੰਘ ਚਾਵਲਾ ਦਾ ਸਰਚੂ ਤੋਂ ਲੇਹ ਤੱਕ ਦਾ ਸਫ਼ਰ ਕਾਫੀ ਰੋਚਕ ਰਿਹਾ ਹੈ । ਇਸ ਸਫ਼ਰ ਦੌਰਾਨ ਉਹਨਾਂ ਦੀ ਦੋਸਤੀ ਇੱਕ ਅੰਗਰੇਜ਼ ਜੋੜੇ ਨਾਲ ਹੋ ਗਈ । ਇਹ ਜੋੜਾ ਕਾਫੀ ਮੁਸ਼ਕਿਲ ਵਿੱਚ ਸੀ ਕਿਉਂਕਿ ਇਹਨਾਂ ਦੀ ਗੱਡੀ ਖਰਾਬ ਹੋ ਗਈ ਸੀ । ਇਸ ਜਗ੍ਹਾ ਤੇ ਨਾ ਤਾਂ ਕੋਈ ਫੋਨ ਹੁੰਦਾ ਤੇ ਨਾ ਹੀ ਕੋਈ ਮੋਬਾਈਲ ਚਲਦਾ ਹੈ ।

ਜਿਸ ਕਰਕੇ ਅਮਰਜੀਤ ਸਿੰਘ ਚਾਵਲਾ ਦਾ ਇਹ ਸਫ਼ਰ ਦੋ ਦਿਨ ਪਿੱਛੇ ਪੈ ਗਿਆ । ਇਸ ਦੇ ਬਾਵਜੂਦ ਅਮਰਜੀਤ ਚਾਵਲਾ ਨੇ ਇਸ ਜੋੜੇ ਦੀ ਮਦਦ ਕੀਤੀ ਤੇ ਉਹਨਾਂ ਨੂੰ ਲੇਹ ਤੱਕ ਆਪਣੀ ਗੱਡੀ ਤੇ ਲਿਫਟ ਦਿੱਤੀ । ਇਸ ਸਫ਼ਰ ਦੌਰਾਨ ਉਹ ਕੁਝ ਥਾਵਾਂ ਤੇ ਵੀ ਰੁਕੇ ਜਿਨ੍ਹਾਂ ਦੀ ਆਪਣੀ ਹੀ ਖੂਬਸੂਰਤੀ ਸੀ । ਇਹਨਾਂ ਖੂਸਬਸੁਰਤ ਵਾਦੀਆਂ ਦਾ ਆਨੰਦ ਮਾਨਣ ਲਈ ਦੇਖੋ 'ਟਰਬਨ ਟ੍ਰੈਵਲਰ' ਦਾ 2੦ਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' ਐਪ 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post