ਅਮਰਜੀਤ ਸਿੰਘ ਚਾਵਲਾ ਦੇ ਨਾਲ ਦਰਸ਼ਨ ਕਰੋ ਗੁਰਦੁਆਰਾ ਪੱਥਰ ਸਾਹਿਬ ਦੇ 

By  Rupinder Kaler August 22nd 2019 11:20 AM

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ, ਉਹ ਹਰ ਮੁਸ਼ਕਿਲ ਨੂੰ ਪਾਰ ਕਰਦੇ ਲੇਹ ਪਹੁੰਚ ਗਏ ਹਨ । ਇੱਥੇ ਉਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਵੱਖ ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰ ਰਹੇ ਹਨ । ਇੱਥੇ ਇਤਿਹਾਸਕ ਗੁਰਦੁਆਰਾ ਪੱਥਰ ਸਾਹਿਬ ਹੈ । ਜਿਸ ਸਥਾਨ ਦੇ ਇਹ ਗੁਰਦੁਆਰਾ ਸਾਹਿਬ ਹੈ, ਉਸ ਸਥਾਨ ਤੇ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮਂੇ ਆਏ ਸਨ ।

ਇਸ ਸਥਾਨ ਤੇ ਇੱਕ ਪਹਾੜ ਵੀ ਹੈ ਜਿਹੜਾ ਕਿ ਅੱਜ ਕੱਲ੍ਹ ਤਪ ਅਸਥਾਨ ਦੇ ਤੌਰ ਤੇ ਜਾਣਿਆਂ ਜਾਂਦਾ ਹੈ । ਇਸ ਸਥਾਨ ਤੇ ਉਹ ਪੱਥਰ ਵੀ ਹੈ ਜਿਸ 'ਤੇ ਗੁਰੂ ਨਾਨਕ ਦੇਵ ਜੀ ਦੀ ਪਿੱਠ ਦਾ ਨਿਸ਼ਾਨ ਹੈ । ਇਸ ਗੁਰਦੁਆਰਾ ਸਾਹਿਬ ਦੀ ਦੇਖ ਰੇਖ ਭਾਰਤੀ ਫੌਜ ਕਰਦੀ ਹੈ ।

ਇਸ ਸਥਾਨ ਤੋਂ ਕੁਝ ਹੀ ਦੂਰੀ ਤੇ ਮੈਗਨੇਟ ਹਿੱਲ ਵੀ ਮੌਜੂਦ ਹੈ । ਇਸ ਪਹਾੜੀ ਦੀ ਇੱਕ ਖ਼ਾਸੀਅਤ ਹੈ । ਇਸ ਦੀ ਖ਼ਾਸੀਅਤ ਜਾਨਣ ਲਈ ਦੇਖੋ 'ਟਰਬਨ ਟ੍ਰੈਵਲਰ' ਦਾ 22ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' ਐਪ 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post