ਦਰਸ਼ਨ ਕਰੋ ਉਸ ਸਥਾਨ ਦੇ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਪੰਡਿਤ ਬ੍ਰਹਮ ਦੱਤ ਨਾਲ ਕੀਤੀ ਸੀ ਵਿਚਾਰ-ਗੋਸ਼ਠੀ

By  Rupinder Kaler August 27th 2019 02:08 PM

ਜੰਮੂ ਕਸ਼ਮੀਰ ਵਿੱਚ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰੇ ਹਨ । ਗੁਰੂ ਨਾਨਕ ਦੇਵ ਜੀ ਆਪਣੀ ਉਦਾਸੀ ਦੌਰਾਨ ਇਹਨਾਂ ਥਾਂਵਾਂ ਤੇ ਪਹੁੰਚੇ ਸਨ, ਇਹਨਾਂ ਸਥਾਨਾਂ ਦੇ ਦਰਸ਼ਨ ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਦੌਰਾਨ ਸਾਨੂੰ ਲਗਾਤਾਰ ਕਰਵਾ ਰਹੇ ਹਨ । ਅਮਰਜੀਤ ਸਿੰਘ ਚਾਵਲਾ ਕਸ਼ਮੀਰ ਦੇ ਗੁਰਦੁਆਰਾ ਮਟਨ ਸਾਹਿਬ ਵੀ ਪਹੁੰਚੇ । ਇਹ ਉਹ ਸਥਾਨ ਹੈ ਜਿੱਥੇ ਗੁਰੂ ਜੀ ਨੇ ਪੰਡਿਤ ਬ੍ਰਹਮ ਦੱਤ ਨਾਲ ਵਿਚਾਰ ਚਰਚਾ ਕੀਤੀ ਸੀ, ਤੇ ਉਸ ਨੂੰ ਸਿੱਧੇ ਰਸ਼ਤੇ ਤੇ ਪਾਇਆ ਸੀ । ਇਹ ਪੰਡਿਤ ਬਹੁਤ ਹੀ ਗਿਆਨੀ ਸੀ ਤੇ ਇਸ ਨੂੰ ਆਪਣੇ ਗਿਆਨ ਦਾ ਬਹੁਤ ਹੰਕਾਰ ਸੀ ।

ਪਰ ਗੁਰੂ ਜੀ ਨੇ ਉਸ ਨੂੰ ਨਿਮਰਤਾ ਦਾ ਪਾਠ ਪੜ੍ਹਾਇਆ ਸੀ । ਕਹਿੰਦੇ ਹਨ ਕਿ ਇਸ ਸਥਾਨ ਤੇ ਮਹਾਰਾਜਾ ਰਣਜੀਤ ਸਿੰਘ ਨੇ 7 ਗੁਰਦੁਆਰੇ ਬਣਵਾਏ ਸਨ । ਪਰ ਅੱਜ ਇਹਨਾਂ ਦਾ ਕੋਈ ਵੀ ਵਜੂਦ ਮੌਜੂਦ ਨਹੀਂ ਹੈ । ਪਰ ਇਹਨਾਂ ਗੁਰਦੁਆਰਿਆਂ ਪਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਵੀ ਮੌਜੂਦ ਹਨ । ਇਸ ਸਥਾਨ ਤੇ ਇੱਕ ਪਾਣੀ ਦਾ ਚਸ਼ਮਾ ਵੀ ਹੈ, ਜਿਹੜਾ ਕਿ ਆਪਣੇ ਆਪ ਵਿੱਚ ਖ਼ਾਸ ਹੈ ।

ਇਸ ਦੀ ਖ਼ਾਸੀਅਤ ਜਾਨਣ ਲਈ ਦੇਖੋ ‘ਟਰਬਨ ਟੈ੍ਰਵਲਰ’ ਦਾ 26ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post