ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਮਨੁੱਖਤਾ ਨੂੰ ਦਿੱਤਾ ਸੀ ਇਹ ਖ਼ਾਸ ਸੰਦੇਸ਼

By  Rupinder Kaler August 30th 2019 12:07 PM

ਅਮਰਜੀਤ ਸਿੰਘ ਚਾਵਲਾ ਦੀ ਧਾਰਮਿਕ ਯਾਤਰਾ ਲਗਾਤਾਰ ਜਾਰੀ ਹੈ, ਉਹ ਹਰ ਮੁਸ਼ਕਿਲ ਨੂੰ ਪਾਰ ਕਰਦੇ ਹੋਏ ਆਪਣੀ ਮੰਜ਼ਿਲ ਵੱਲ ਵੱਧ ਰਹੇ ਹਨ । ਹੁਣ ਤੱਕ ਉਹਨਾਂ ਨੇ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨਾਂ ਦੇ ਸਾਨੂੰ ਦਰਸ਼ਨ ਕਰਵਾਏ । ਇਸ ਯਾਤਰਾ ਦੌਰਾਨ ਗੁਰਦਾਸਪੁਰ ਪਹੁੰਚੇ ਜਿੱਥੇ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਕਈ ਗੁਰਦੁਆਰੇ ਹਨ ।

ਇਹਨਾਂ ਗੁਰਦੁਆਰਿਆਂ ਵਿੱਚੋਂ ਇੱਕ ਗੁਰਦੁਆਰਾ ਕੰਧ ਸਾਹਿਬ ਹੈ, ਜਿਸ ਦਾ ਕੀ ਆਪਣਾ ਹੀ ਇਤਿਹਾਸ ਹੈ । ਇਸ ਗੁਰਦੁਆਰਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਵੇਲੇ ਦੀ ਕੰਧ ਮੌਜੂਦ ਹੈ । ਇਸ ਸਥਾਨ ਤੇ ਗੁਰੂ ਨਾਨਕ ਦੇਵ ਉਦੋਂ ਵਿਰਾਜੇ ਸਨ ਜਦੋਂ ਉਹ ਮਾਤਾ ਸੁਲੱਖਣੀ ਨੂੰ ਵਿਆਹੁਣ ਆਏ ਸਨ । ਗੁਰਦੁਆਰਾ ਸਾਹਿਬ ਵਿੱਚ ਮੌਜੂਦ ਕੰਧ ਦਾ ਆਪਣਾ ਹੀ ਇਤਿਹਾਸ ਤੇ ਮਹੱਤਵ ਹੈ ਜਿਸ ਨੂੰ ਜਾਨਣ ਤੁਸੀਂ ਦੇਖੋ ‘ਟਰਬਨ ਟੈ੍ਰਵਲਰ’ ਦਾ 31ਵਾਂ ਐਪੀਸੋਡ ।

ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post