ਇਸ ਸਥਾਨ ’ਤੇ ਗੁਰੂ ਨਾਨਕ ਦੇਵ ਜੀ ਨੇ ਪਹੁੰਚ ਕੇ ਮਾਨਵਤਾ ਨੂੰ ਦਿੱਤਾ ਸੀ ਇਹ ਸੰਦੇਸ਼

By  Rupinder Kaler September 2nd 2019 10:55 AM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੌਰਾਨ ਪੜਾਅ ਦਰ ਪੜਾਅ ਅੱਗੇ ਵਧਦੇ ਜਾ ਰਹੇ ਹਨ । ਅਮਰਜੀਤ ਸਿੰਘ ਚਾਵਲਾ ਆਪਣੀ ਇਸ ਯਾਤਰਾ ਦੇ ਚਲਦੇ ਫਰੀਦਾਬਾਦ ਤੋਂ ਚੱਲ ਕੇ ਵਰਿੰਦਾਵਨ ਵਿੱਚ ਪਹੁੰਚ ਗਏ ਹਨ । ਇਸ ਸਥਾਨ ਤੇ ਗੁਰਦੁਆਰਾ ਗੁਰੂ ਨਾਨਕ ਦੇਵ ਟਿੱਲਾ ਸਾਹਿਬ ਹੈ । ਇਸ ਗੁਰਦੁਆਰਾ ਸਾਹਿਬ ਦਾ ਆਪਣਾ ਹੀ ਇਤਿਹਾਸਕ ਮਹੱਤਵ ਹੈ ।

ਕਹਿੰਦੇ ਹਨ ਕਿ ਜਿਸ ਸਮੇਂ ਗੁਰੂ ਨਾਨਕ ਦੇਵ ਜੀ ਨੇ ਆਗਰਾ ਦੀ ਉਦਾਸੀ ਕੀਤੀ ਸੀ ਉਸ ਸਮੇਂ ਉਹ ਇਸ ਸਥਾਨ ਤੇ ਆ ਕੇ ਠਹਿਰੇ ਸਨ । ਜਿਸ ਸਮੇਂ ਗੁਰੂ ਜੀ ਇਸ ਸਥਾਨ ਤੇ ਆਏ ਸਨ ਤਾਂ ਉਸ ਸਮੇਂ ਇੱਥੇ ਇੱਕ ਟਿੱਲਾ ਹੁੰਦਾ ਸੀ । ਕਹਿੰਦੇ ਹਨ ਕਿ ਇਸ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਆਏ ਸਨ । ਜਿਸ ਕਰਕੇ ਇਸ ਸਥਾਨ ਦਾ ਮਹੱਤਵ ਹੋਰ ਵੀ ਵੱਧ ਜਾਂਦਾ ਹੈ ।

ਇਸ ਸਥਾਨ ਤੋਂ ਇਲਾਵਾ ਅਮਰਜੀਤ ਚਾਵਲਾ ਹੋਰ ਵੀ ਇਤਿਹਾਸਕ ਗੁਰਦੁਆਰਿਆਂ ਦੇ ਦਰਸ਼ਨ ਕਰਨ ਲਈ ਗਏ, ਜਿਨ੍ਹਾਂ ਦੇ ਤੁਸੀਂ ਵੀ ਦਰਸ਼ਨ ਕਰ ਸਕਦੇ ਹੋ ‘ਟਰਬਨ ਟੈ੍ਰਵਲਰ’ ਦੇ ਨਾਲ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ ‘ਪੀਟੀਸੀ ਪਲੇਅ’ ਐਪ ’ਤੇ ਵੀ ਉਪਲਬਧ ਹੈ ।‘ਟਰਬਨ ਟੈ੍ਰਵਲਰ’ ਦੇ ਇਹਨਾਂ ਐਪੀਸੋਡ ਦਾ ਆਨੰਦ ‘ਪੀਟੀਸੀ ਪਲੇਅ’ ’ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post