ਸਪ੍ਰਿਚੂਅਲ ਜਰਨੀ ਆਫ਼ 'ਦ ਟਰਬਨ ਟ੍ਰੈਵਲਰ 'ਚ ਦਰਸ਼ਨ ਕਰੋ ਭਗਤ ਰਵੀਦਾਸ ਜੀ ਅਤੇ ਕਬੀਰ ਸਾਹਿਬ ਦੇ ਅਸਥਾਨਾਂ ਦੇ

By  Shaminder September 23rd 2019 01:00 PM

ਉੱਤਰ ਪ੍ਰਦੇਸ਼ ਅਜਿਹਾ ਸੂਬਾ ਹੈ ਜਿੱਥੇ ਕਈ ਸੰਤ ਮਹਾਂਪੁਰਸ਼ ਹੋਏ । ਜਿੱਥੇ ਸ਼੍ਰੋਮਣੀ ਭਗਤ ਰਵੀਦਾਸ ਜੀ ਵਰਗੇ ਮਹਾਨ ਗੁਰੂ ਦਾ ਜਨਮ ਇਸੇ ਸੂਬੇ 'ਚ ਹੋਇਆ ਉੱਥੇ ਹੀ ਕਬੀਰ ਸਾਹਿਬ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ ਉਹ ਵੀ ਯੂਪੀ ਤੋਂ ਹੀ ਸਨ । ਇਨ੍ਹਾਂ ਸੰਤਾਂ ਭਗਤਾਂ ਨੇ ਆਪਣੀ ਬਾਣੀ ਸਮੂਚੀ ਕਾਇਨਾਤ ਨੂੰ ਏਕਤਾ ਦਾ ਸੁਨੇਹਾ ਦਿੱਤਾ ਅਤੇ ਜਾਤ ਪਾਤ ਦਾ ਖੰਡਨ ਕੀਤਾ ।ਇਨ੍ਹਾਂ ਭਗਤਾਂ ਦੇ ਅਸਥਾਨਾਂ ਦੇ ਦਰਸ਼ਨ ਕਰਨ ਸਪ੍ਰਿਚੂਅਲ ਜਰਨੀ ਦੇ ਤਹਿਤ ਟਰਬਨ ਟ੍ਰੈਵਲਰ ਪਹੁੰਚੇ ਹਨ ਉੱਤਰ ਪ੍ਰਦੇਸ਼ ਜਿੱਥੇ ਉਨ੍ਹਾਂ ਨੇ ਭਗਤ ਰਵੀਦਾਸ ਜੀ ਦੇ ਜਨਮ ਅਸਥਾਨ ਬੇਗੁਸਰਾਏ ਅਤੇ ਕਬੀਰ ਸਾਹਿਬ ਦੇ ਅਸਥਾਨ ਦੇ ਦਰਸ਼ਨ ਉਨ੍ਹਾਂ ਨੇ ਸੰਗਤਾਂ ਨੂੰ ਕਰਵਾਏ ।

ਹੋਰ ਵੇਖੋ:ਸੰਤ ਰਵੀਦਾਸ ਜੀ ਦੇ ਜਨਮ ਦਿਹਾੜੇ ‘ਤੇ ਬੱਬੂ ਮਾਨ ਨੇ ਦਿੱਤੀ ਵਧਾਈ,ਵੇਖੋ ਵੀਡਿਓ

ਇਸ ਤੋਂ ਇਲਾਵਾ ਉਨ੍ਹਾਂ ਨੇ ਜਿਸ ਅਸਥਾਨ 'ਤੇ ਭਗਤ ਰਵੀਦਾਸ ਜੀ ਨੇ ਤਪ ਕੀਤਾ ਸੀ ਉਸ ਅਸਥਾਨ ਦੇ ਵੀ ਅਮਰਜੀਤ ਸਿੰਘ ਚਾਵਲਾ ਨੇ ਦਰਸ਼ਨ ਕਰਵਾਏ ।ਕਬੀਰ ਮੱਠ ਜਿੱਥੇ ਉਨ੍ਹਾਂ ਦਾ ਬਚਪਨ ਬੀਤਿਆ । ਉਸ ਤਲਾਬ ਵੀ ਵਿਖਾਇਆ ਜਿੱਥੇ ਕਬੀਰ ਸਾਹਿਬ ਮਿਲੇ ਸਨ ।

turban traveller turban traveller

ਹੋਰ ਵੀ ਕਈ ਅਸਥਾਨਾਂ ਦੇ ਦਰਸ਼ਨ ਸੰਗਤਾਂ ਨੂੰ ਕਰਵਾਏ । ਤੁਸੀਂ ਵੀ ਇਨ੍ਹਾਂ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਅਤੇ ਵੇਖਦੇ ਰਹੋ ਪੀਟੀਸੀ ਪੰਜਾਬੀ । ਜੇ ਤੁਸੀਂ ਸਪ੍ਰਿਚੂਅਲ ਜਰਨੀ ਆਫ਼ ਟਰਬਨ ਟ੍ਰੈਵਲਰ ਦਾ ਕੋਈ ਐਪੀਸੋਡ ਮਿਸ ਕਰ ਦਿੱਤਾ ਤਾਂ ਤੁਸੀਂ ਇਸ ਐਪੀਸੋਡ ਦਾ ਅਨੰਦ ਪੀਟੀਸੀ ਪਲੇਅ ਐਪ 'ਤੇ ਮਾਣ ਸਕਦੇ ਹੋ ।

 

Related Post