ਲਾਹੌਰ ਦੀ ਚੂਨਾ ਮੰਡੀ 'ਚ ਇਸ ਅਸਥਾਨ 'ਤੇ ਗੁਰੂ ਰਾਮ ਦਾਸ ਜੀ ਵੇਚਿਆ ਕਰਦੇ ਸਨ ਘੁੰਗਣੀਆਂ,ਜਾਣੋ ਗੁਰੂ ਸਾਹਿਬ ਦੇ ਜਨਮ ਅਸਥਾਨ ਬਾਰੇ

By  Shaminder January 8th 2020 02:08 PM

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਦੇ ਤਹਿਤ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਪਹੁੰਚ ਚੁੱਕੇ ਹਨ ਪਾਕਿਸਤਾਨ ਦੇ ਲਾਹੌਰ ਵਿਖੇ। ਜਿੱਥੇ ਉਨ੍ਹਾਂ ਨੇ ਗੁਰੂ ਰਾਮ ਦਾਸ ਜੀ ਦੇ ਜਨਮ ਅਸਥਾਨ ਦੇ ਦਰਸ਼ਨ ਕੀਤੇ ।ਲਾਹੌਰ ਦੀ ਚੂਨਾ ਮੰਡੀ 'ਚ ਉਨ੍ਹਾਂ ਦਾ ਜਨਮ ਅਸਥਾਨ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ ।ਇਸ ਅਸਥਾਨ 'ਤੇ 9 ਅਕਤੂਬਰ 1534  ਵਿੱਚ ਉਨ੍ਹਾਂ ਨੇ ਜਨਮ ਲਿਆ ਸੀ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ

ਇਤਿਹਾਸ ਮੁਤਾਬਕ ਇਹ ਅਸਥਾਨ ਝੂਨੀ ਮੰਡੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ ।ਉੱਥੋਂ ਦੇ ਮੁੱਖ ਗ੍ਰੰਥੀ ਨੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਚਾਨਣਾ ਪਾਇਆ ।  5-7 ਮਹੀਨੇ ਦੇ ਹੀ ਸਨ ਕਿ ਮਾਤਾ ਜੀ ਦਾ ਸਾਇਆ ਗੁਰੂ ਸਾਹਿਬ ਦੇ ਸਿਰ ਤੋਂ ਉੱਠ ਗਿਆ ਸੀ ਅਤੇ ਸੱਤ ਸਾਲ ਦੀ ਉਮਰ 'ਚ ਉਨ੍ਹਾਂ ਦੇ ਪਿਤਾ ਵੀ ਇਸ ਫਾਨੀ ਸੰਸਾਰ ਨੂੰ ਛੱਡ ਗਏ ਸਨ । ਇੱਥੇ ਹੀ ਬਜ਼ਾਰ 'ਚ ਘੁੰਗਣੀਆਂ ਵੇਚਿਆ ਕਰਦੇ ਸਨ । ਇੱਥੋਂ ਹੀ ਗੁਰੂ ਸਾਹਿਬ ਜੀ ਦੇ ਨਾਨੀ ਜੀ  ਉਨ੍ਹਾਂ ਨੂੰ ਗੋਇੰਦਵਾਲ ਸਾਹਿਬ ਲੈ ਗਏ ਸਨ ।ਤੁਸੀਂ ਵੀ ਇਸ ਗੁਰਦੁਆਰਾ ਸਾਹਿਬ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਟਰਬਨ ਟ੍ਰੈਵਲਰ । ਜੇ ਤੁਸੀਂ ਇਨ੍ਹਾਂ ਪ੍ਰੋਗਰਾਮ ਨੂੰ ਨਹੀਂ ਵੇਖ ਸਕੇ ਤਾਂ ਇਸ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਮਾਣ ਸਕਦੇ ਹੋ ।

Related Post