ਛਤੀਸਗੜ੍ਹ ਦੇ ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਪਹਿਲੀ ਉਦਾਸੀ ਦੌਰਾਨ ਪਾਏ ਸਨ ਚਰਨ

By  Shaminder December 11th 2019 11:48 AM

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਦੇ ਤਹਿਤ ਅਮਰਜੀਤ ਸਿੰਘ ਚਾਵਲਾ ਨੇ ਤੁਹਾਨੂੰ ਕਈ ਧਾਰਮਿਕ ਅਸਥਾਨਾਂ ਦੇ ਦਰਸ਼ਨ ਕਰਵਾਏ । ਇਸੇ ਲੜੀ ਦੇ ਤਹਿਤ ਅਮਰਜੀਤ ਸਿੰਘ ਚਾਵਲਾ ਦੀ ਇਹ ਯਾਤਰਾ ਲਗਾਤਾਰ ਜਾਰੀ ਹੈ ਅਤੇ ਉਹ ਪਹੁੰਚੇ ਹਨ ਛਤੀਸਗੜ੍ਹ 'ਚ।ਜਿੱਥੇ ਉਨ੍ਹਾਂ ਨੇ ਅਚਾਨਕਮਾਰ ਟਾਈਗਰ ਰਿਜ਼ਰਵ ਪਹੁੰਚੇ।ਰਿਜ਼ਰਵ ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਗੁਰਦੁਆਰਾ ਨਾਨਕ ਮੁਕਤ ਦਵਾਰ ਜਿੱਥੇ ਗੁਰੂ ਨਾਨਕ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ

ਅਮਰਕੰਟਕ 'ਚ ਸਥਿਤ ਨਰਮਦਾ ਨਦੀ ਦੇ ਕਿਨਾਰੇ ਇਹ ਗੁਰਦੁਆਰਾ ਸਾਹਿਬ ਸਥਿਤ ਹੈ ਦੱਸਿਆ ਜਾਂਦਾ ਹੈ ਕਿ ਆਪਣੀ ਪਹਿਲੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਇਸ ਅਸਥਾਨ 'ਤੇ ਪਹੁੰਚੇ ਸਨ । ਬਾਬਾ ਹਰਦੇਵ ਸਿੰਘ ਗਰੇਵਾਲ ਇਸ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਦਾ ਕੰਮ ਕਰ ਰਹੇ ਹਨ । ਹੁਣ ਤੱਕ ਅਮਰਜੀਤ ਸਿੰਘ ਚਾਵਲਾ ਤੁਹਾਨੁੰ ਕਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਚੁੱਕੇ ਹਨ । ਤੁਸੀਂ ਵੀ ਇਨ੍ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ।

the_turban_traveller_ the_turban_traveller_

ਜੇ ਤੁਸੀਂ ਟਰਬਨ ਟ੍ਰੈਵਲਰ ਦਾ ਕੋਈ ਐਪੀਸੋਡ ਨਹੀਂ ਵੇਖ ਸਕੇ ਤਾਂ ਇਨ੍ਹਾਂ ਐਪੀਸੋਡ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ਤੇ ਵੀ ਮਾਣ ਸਕਦੇ ਹੋ । ਪੀਟੀਸੀ ਪੰਜਾਬੀ ਵੱਲੋਂ ਦੇਸ਼ ਅਤੇ ਦੁਨੀਆ 'ਚ ਬੈਠੀਆਂ ਸਿੱਖ ਸੰਗਤਾਂ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ । ਜਿਸ ਦੇ ਤਹਿਤ ਸ੍ਰੀ ਹਰਿਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਵੀ ਆਰ ਦੇ ਪ੍ਰਸਾਰਣ ਦੀ ਸਹੂਲਤ ਵੀ ਸ਼ੁਰੂ ਕੀਤੀ ਗਈ ਹੈ । ਜਿਸ ਦੇ ਜ਼ਰੀਏ ਦਰਸ਼ਕ ਕਿਤੇ ਵੀ ਬੈਠ ਕੇ ਲਾਈਵ ਗੁਰਬਾਣੀ ਅਤੇ ਕੀਰਤਨ ਦਾ ਅਨੰਦ ਮਾਣ ਸਕਦੇ ਹਨ ।

 

Related Post