ਅਮਰਜੀਤ ਸਿੰਘ ਚਾਵਲਾ ਦੇ ਨਾਲ ਜਾਣੋਂ ਸ਼੍ਰੀਨਗਰ 'ਚ ਸਥਿਤ ਛੇਵੀਂ ਪਾਤਸ਼ਾਹੀ ਜੀ ਦੇ ਗੁਰਦੁਆਰਾ ਸਾਹਿਬ ਦਾ ਇਤਿਹਾਸ 

By  Rupinder Kaler August 26th 2019 01:33 PM -- Updated: August 26th 2019 01:40 PM

ਅਮਰਜੀਤ ਸਿੰਘ ਚਾਵਲਾ ਆਪਣੀ ਧਾਰਮਿਕ ਯਾਤਰਾ ਦੇ ਚਲਦੇ ਸ਼੍ਰੀਨੰਗਰ ਪਹੁੰਚ ਗਏ ਹਨ । ਇੱਥੇ ਉਹ ਵੱਖ ਵੱਖ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹਨ ।ਅਮਰਜੀਤ ਸਿੰਘ ਚਾਵਲਾ ਛੇਵੀਂ ਪਾਤਸ਼ਾਹੀ ਦੇ ਗੁਰਦੁਆਰਾ ਸਾਹਿਬ ਵੀ ਪਹੁੰਚੇ । ਇਸ ਸਥਾਨ ਦੇ ਸਾਹਿਬ ਸ਼੍ਰੀ ਹਰਗੋਬਿੰਦ ਸਾਹਿਬ ਪਹੁੰਚੇ ਸਨ ।

ਕਹਿੰਦੇ ਹਨ ਕਿ ਗੁਰੂ ਸਾਹਿਬ ਇੱਥੇ ਮਾਤਾ ਭਾਗਭਰੀ ਜੀ ਨੂੰ ਮਿਲਣ ਆਏ ਸਨ । ਇਸ ਮੁਲਾਕਾਤ ਦੌਰਾਨ ਮਾਤਾ ਜੀ ਨੇ ਗੁਰੂ ਜੀ ਨੂੰ ਚੋਲਾ ਭੇਟ ਕੀਤਾ ਸੀ ਤੇ ਗੁਰੂ ਜੀ ਨੇ ਉਹਨਾਂ ਦੀ ਅੱਖਾਂ ਦੀ ਜੋਤ ਵਾਪਸ ਲਿਆਂਦੀ ਸੀ । ਇਸੇ ਸਥਾਨ ਤੇ ਮਾਤਾ ਭਾਗਭਰੀ ਜੀ ਨੇ ਅਕਾਲ ਚਲਾਣਾ ਕੀਤਾ ਸੀ ਤੇ ਗੁਰੂ ਜੀ ਨੇ ਹੀ ਉਹਨਾਂ ਦਾ ਅੰਤਿਮ ਸਸਕਾਰ ਕੀਤਾ ਸੀ । ਇਸ ਗੁਰਦੁਆਰਾ ਸਾਹਿਬ ਵਿੱਚ ਉਹ ਸਥਾਨ ਵੀ ਮੌਜੂਦ ਹੈ ਜਿੱਥੇ ਗੁਰੂ ਜੀ ਨੇ ਆਪਣਾ ਨੇਜਾ ਮਾਰ ਕੇ ਧਰਤੀ ਹੇਠੋ ਜਲ ਕੱਢਿਆ ਸੀ ।

ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਮਰਜੀਤ ਚਾਵਲਾ ਹਰੀ ਪਰਬਤ ਪਹੁੰਚੇ । ਇਸ ਸਥਾਨ ਦਾ ਵੀ ਆਪਣਾ ਹੀ ਇਤਿਹਾਸ ਹੈ, ਇਸ ਪਰਬਤ ਦੇ ਇਤਹਾਸ ਨੂੰ ਜਾਨਣ ਲਈ ਦੇਖੋ 'ਟਰਬਨ ਟ੍ਰੈਵਲਰ' ਦਾ 25ਵਾਂ ਐਪੀਸੋਡ । ਅਮਰਜੀਤ ਸਿੰਘ ਚਾਵਲਾ ਦੇ ਇਸ ਸਫ਼ਰ ਦਾ ਹਰ ਐਪੀਸੋਡ 'ਪੀਟੀਸੀ ਪਲੇਅ' ਐਪ 'ਤੇ ਵੀ ਉਪਲਬਧ ਹੈ ।'ਟਰਬਨ ਟ੍ਰੈਵਲਰ' ਦੇ ਇਹਨਾਂ ਐਪੀਸੋਡ ਦਾ ਆਨੰਦ 'ਪੀਟੀਸੀ ਪਲੇਅ' 'ਤੇ ਬਿਲਕੁਲ ਮੁਫ਼ਤ ਮਾਣ ਸਕਦੇ ਹੋ ।

Related Post