ਇਸ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਮਜਨੂੰ ਫ਼ਕੀਰ ਦੀ ਫਰਿਆਦ ਨੂੰ ਸੁਣਨ ਤੋਂ ਬਾਅਦ ਦਿੱਤੇ ਸਨ ਦਰਸ਼ਨ

By  Shaminder January 28th 2020 05:15 PM

ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ਦੇ ਇਸ ਐਪੀਸੋਡ 'ਚ ਅਸੀਂ ਤੁਹਾਨੂੰ ਅੱਜ ਦਰਸ਼ਨ ਕਰਵਾਉਣ ਜਾ ਰਹੇ ਹਾਂ ਦਿੱਲੀ ਸਥਿਤ ਗੁਰਦੁਆਰਾ ਪਿਆਓ ਸਾਹਿਬ ਅਤੇ ਮਜਨੂੰ ਕਾ ਟੀਲਾ ਦੇ। ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਕੁਝ ਇਸ ਤਰ੍ਹਾਂ ਦਾ ਹੈ ।

ਹੋਰ ਵੇਖੋ :ਸਪ੍ਰਿਚੂਅਲ ਜਰਨੀ ਆਫ਼ ਦ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਜੀ ਦੇ

ਇੱਕ ਵਿਅਕਤੀ ਜਿਸਨੇ ਕਿ ਯਮੁਨਾ ਨਦੀ ਨੂੰ ਪਾਰ ਕਰਨਾ ਸੀ,ਪਰ ਬੇੜੀ ਦੂਜੇ ਪਾਸੇ ਗਈ ਹੋਈ ਸੀ ਜਿੰਨਾ ਚਿਰ ਉਹ ਬੇੜੀ ਵਾਪਿਸ ਨਹੀਂ ਆਈ ਤਾਂ ਉੱਥੇ ਇੱਕ ਮਜਨੂੰ ਫਕੀਰ ਬੈਠਾ ਹੋਇਆ ਸੀ ਜੋ ਕਿ ਪ੍ਰਮਾਤਮਾ ਦੀ ਭਗਤੀ ਕਰ ਰਿਹਾ ਸੀ, ਉਹ ਮੁਸਾਫ਼ਿਰ ਮਜਨੂੰ ਫ਼ਕੀਰ ਦੇ ਕੋਲ ਬੈਠ ਗਿਆ ਸੀ ਅਤੇ ਗੁਰੂ ਨਾਨਕ ਦੇਵ ਜੀ ਦੀ ਮਹਿਮਾ ਦੱਸਣ ਲੱਗਿਆ ਉਸ ਫਕੀਰ ਦੇ ਦਿਲ 'ਚ ਪ੍ਰਮਾਤਮਾ ਦੀ ਭਗਤੀ ਦਾ ਚਾਅ ਪੈਦਾ ਹੋ ਗਿਆ । ਜਿਸ ਤੋਂ ਬਾਅਦ ਮਜਨੂੰ ਫ਼ਕੀਰ ਦੇ ਅੰਦਰੋਂ ਹੀ ਆਵਾਜ਼ ਆਈ ਕਿ ਸਰੀਰ ਨਿਰਬਲ ਹੈ ਇਸ ਦਾ ਕੋਈ ਭਰੋਸਾ ਨਹੀਂ,ਜਿਸ ਤੋਂ ਬਾਅਦ ਉਸ ਫ਼ਕੀਰ ਨੇ ਗੁਰੂ ਨਾਨਕ ਦੇਵ ਜੀ ਮਨ ਹੀ ਮਨ ਫਰਿਆਦ ਕੀਤੀ ਕਿ ਜੇ ਤੂੰ ਜਾਨੀ-ਜਾਣ ਹੈ ਤਾਂ ਮੈਨੂੰ ਇੱਥੇ ਆ ਕੇ ਦਰਸ਼ਨ ਦੇ।ਜਿਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਦਰਸ਼ਨ ਦਿੱਤੇ ਸਨ।

 

 

Related Post