ਇਸ ਜਗ੍ਹਾ 'ਤੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਜੋਗੀ ਦੀ ਭੁੱਖ ਨੂੰ ਕੀਤਾ ਸੀ ਤ੍ਰਿਪਤ,ਜੋਗੀ ਨੂੰ ਹੋਇਆ ਸੀ ਗਲਤੀ ਦਾ ਅਹਿਸਾਸ

By  Shaminder January 22nd 2020 01:19 PM

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ਦੇ ਤਹਿਤ ਅਮਰਜੀਤ ਸਿੰਘ ਚਾਵਲਾ ਧਰਮ ਨਗਰੀ ਕੁਰਕੂਸ਼ੇਤਰ ਪਹੁੰਚੇ ਹੋਏ ਹਨ । ਜਿੱਥੇ ਉਨ੍ਹਾਂ ਨੇ ਸਾਨੂੰ ਕਈ ਗੁਰੂ ਸਾਹਿਬਾਨਾਂ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਿਆਂ ਦੇ ਦਰਸ਼ਨ ਕਰਵਾਏ ।ਆਪਣੀ ਯਾਤਰਾ ਦੀ ਇਸੇ ਲੜੀ ਨੂੰ ਅੱਗੇ ਤੋਰਦੇ ਹੋਏ ਉਹ ਪਹੁੰਚ ਚੁੱਕੇ ਹਨ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸਾਹਿਬ 'ਚ।ਜਿੱਥੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੀਤੇ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ

ਇਤਿਹਾਸਕਾਰਾਂ ਮੁਤਾਬਕ  ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ 'ਤੇ ਆਏ ਤਾਂ ਇੱਥੇ ਸੂਰਜ ਗ੍ਰਹਿਣ ਲੱਗਿਆ ਸੀ ਅਤੇ ਇਸੇ ਅਸਥਾਨ 'ਤੇ ਆ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਨਿਵਾਸ ਕੀਤਾ । ਇਸ ਮੌਕੇ ਉਨ੍ਹਾਂ ਨਾਲ ਮਾਤਾ ਜੀ ਅਤੇ ਅਜੀਤ ਸਿੰਘ ਵੀ ਸਨ । ਇੱਥੇ ਗੁਰੂ ਗੋਬਿੰਦ ਸਿੰਘ ਨੇ ਮਾਲ ਪੂੜਿਆਂ ਦਾ ਲੰਗਰ ਲਗਾਇਆ ।ਪਰ ਇੱਥੇ ਹੀ ਇੱਕ ਜੋਗੀ ਸੀ ਜੋ ਗੁਰੂ ਸਾਹਿਬ ਨਾਲ ਖਾਰ ਖਾਂਦਾ ਸੀ ਉਸ ਨੇ ਆਪਣੇ ਮੰਤਰ ਨਾਲ ਆਪਣੀ ਭੁੱਖ ਵਧਾ ਲਈ । ਸੇਵਕਾਂ ਨੇ ਇਸ ਦੀ ਜਾਣਕਾਰੀ ਗੁਰੂ ਸਾਹਿਬ ਨੂੰ ਦਿੱਤੀ । ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਕਿਹਾ ਕਿ ਸਤਿਨਾਮ ਕਹਿ ਕੇ ਲੰਗਰ ਵਰਤਾਓ । ਜਿਸ ਤੋਂ ਬਾਅਦ ਜਦੋਂ ਲੰਗਰ ਵਰਤਾਇਆ ਗਿਆ ਤਾਂ ਪਹਿਲੀ ਗਰਾਹੀ ਖਾਣ ਤੋਂ ਬਾਅਦ ਹੀ ਜੋਗੀ ਦਾ ਮਨ ਤ੍ਰਿਪਤ ਹੋ ਗਿਆ । ਉਸ ਨੂੰ ਗੁਰੂ ਦਾ ਗਿਆਨ ਹੋ ਚੁੱਕਿਆ ਸੀ।ਉਹ ਗੁਰੂ ਸਾਹਿਬ ਦੇ ਚਰਨਾਂ 'ਤੇ ਢਹਿ ਪਿਆ ।

Related Post