ਪੰਜਾਬ ਦੇ ਇਸ ਅਸਥਾਨ 'ਤੇ ਛੇਵੇਂ ਪਾਤਸ਼ਾਹ ਨੇ ਸੰਗਤਾਂ ਦੀ ਫਰਿਆਦ 'ਤੇ ਕੀਤੀ ਸੀ ਇਹ ਬਖ਼ਸ਼ਿਸ਼

By  Shaminder February 8th 2020 11:59 AM

ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ 'ਚ ਟਰਬਨ ਟ੍ਰੈਵਲਰ ਅਮਰਜੀਤ ਸਿੰਘ ਚਾਵਲਾ ਕੁਰਕਸ਼ੇਤਰ ਤੋਂ ਹੁੰਦੇ ਹੋਏ ਹੁਣ ਪਹੁੰਚੇ ਹਨ ਪੰਜਾਬ ਦੇ ਭਵਾਨੀਗੜ੍ਹ 'ਚ । ਜਿੱਥੇ ਸੰਗਰੂਰ ਦੇ ਦਿੜਬਾ 'ਚ ਉਨ੍ਹਾਂ ਨੇ ਉਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ, ਜਿੱਥੇ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ,ਨੌਵੀਂ ਪਾਤਸ਼ਾਹੀ ਅਤੇ ਛੇਵੇਂ ਪਾਤਸ਼ਾਹ ਵੀ ਆਏ ਸਨ । ਕਮਾਲਪੁਰ ਸਥਿਤ ਇਸ ਗੁਰਦੁਆਰਾ ਸਾਹਿਬ ਵਾਲੇ ਅਸਥਾਨ 'ਤੇ ਪਹਿਲੇ ਪਾਤਸ਼ਾਹ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਆਏ ਸਨ ।ਇਸੇ ਅਸਥਾਨ 'ਤੇ ਗੁਰੂ ਨਾਨਕ ਦੇਵ ਜੀ ਨੇ ਇਸ ਨਗਰ 'ਚ ਬੇਬੇ ਨਾਨਕੀ ਜੀ ਨੇ ਆਪਣੇ ਭਰਾ ਅਤੇ ਗੁਰੂ ਸਾਹਿਬ ਨੂੰ ਯਾਦ ਕੀਤਾ ਤਾਂ ਇੱਥੋਂ ਹੁੰਦੇ ਹੋਏ ਗੁਰੂ ਸਾਹਿਬ ਸੰਗਤਾਂ ਨੂੰ ਦਰਸ਼ਨ ਦੇਣ ਤੋਂ ਬਾਅਦ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਏ ਸਨ ।

ਹੋਰ ਵੇਖੋ:ਸਪ੍ਰਿਚੂਅਲ ਜਰਨੀ ਆਫ਼ ਦੀ ਟਰਬਨ ਟ੍ਰੈਵਲਰ ‘ਚ ਦਰਸ਼ਨ ਕਰੋ ਇਤਿਹਾਸਕ ਅਸਥਾਨਾਂ ਦੇ

ਹਰਗੋਬਿੰਦ ਸਾਹਿਬ ਜੀ ਜਦੋਂ ਅੰਮ੍ਰਿਤਸਰ ਤੋਂ ਦਿੱਲੀ ਵੱਲ ਗਏ ਸਨ ਤਾਂ ਉਦੋਂ ਉਨ੍ਹਾਂ ਨੇ ਇਸ ਅਸਥਾਨ 'ਤੇ ਆਪਣੇ ਚਰਨ ਪਾਏ ਸਨ । ਇੱਥੇ ਆ ਕੇ ਗੁਰੂ ਸਾਹਿਬ ਨੇ ਸੰਗਤਾਂ ਦੀ ਫਰਿਆਦ 'ਤੇ ਕਿ ਇੱਥੇ ਕੋਹੜ ਦੀ ਬੀਮਾਰੀ ਬਹੁਤ ਫੈਲਦੀ ਹੈ।ਜਿਸ ਤੋਂ ਬਾਅਦ ਗੁਰੂ ਸਾਹਿਬ ਨੇ ਇਸੇ ਅਸਥਾਨ 'ਤੇ ਇੱਕ ਸਰੋਵਰ ਬਣਵਾਇਆ ਅਤੇ ਵਰਦਾਨ ਦਿੱਤਾ ਕਿ ਜੋ ਵੀ ਕੋਹੜ ਰੋਗ ਨਾਲ ਪੀੜਤ ਪੰਜ ਵਾਰ ਇਸ਼ਨਾਨ ਕਰੇਗਾ ਉਸ ਦੀ ਕੋਹੜ ਦੀ ਬੀਮਾਰੀ ਦੂਰ ਹੋਵੇਗੀ ।ਇਸ ਅਸਥਾਨ ਦਾ ਸਬੰਧ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨਾਲ ਵੀ ਹੈ ।ਉਨ੍ਹਾਂ ਨੇ ਕੱਤਕ ਦੇ ਮਹੀਨੇ 'ਚ ਇਸ ਅਸਥਾਨ 'ਤੇ ਆਪਣੇ ਚਰਨ ਪਾਏ ਸਨ ।

 

Related Post