ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ,ਸ੍ਰੀ ਹਰਿਮੰਦਰ ਸਾਹਿਬ ‘ਚ ਵੱਡੀ ਗਿਣਤੀ ‘ਚ ਪਹੁੰਚੀਆਂ ਸੰਗਤਾਂ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦੇਸ਼ ਦੁਨੀਆ ‘ਚ ਬੜੀ ਹੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ।ਸੰਨ 1604 ਈਸਵੀ ‘ਚ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬਾਬਾ ਬੁੱਢਾ ਜੀ ਨੂੰ ਪਹਿਲੇ ਗ੍ਰੰਥੀ ਦੀ ਉਪਾਧੀ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ। ਗੁਰੂ ਸਾਹਿਬ ਨੇ ਭਾਈ ਗੁਰਦਾਸ ਜੀ ਨੂੰ ਫਾਰਸੀ,ਪੁਰਾਤਨ ਹਿੰਦੀ,ਅਰਬੀ ਮਰਾਠੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚੋਂ ਦਰਜ ਬਾਣੀ ਵਿੱਚੋਂ ਯੋਗ ਵਾਣੀ ਦੀ ਜਾਂਚ ਅਤੇ ਉਸ ਨੂੰ ਗੁਰਮੁਖੀ ‘ਚ ਲਿਖਣ ਦਾ ਕਾਰਜ ਸੌਂਪਿਆ ਅਤੇ ਜਿਸ ਨੂੰ ਭਾਈ ਸਾਹਿਬ ਨੇ ਬਾਖੂਬੀ ਨਿਭਾਇਆ ।
ਹੋਰ ਵੇਖੋ:ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ‘ਤੇ ਗੀਤਾ ਜ਼ੈਲਦਾਰ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ
https://www.youtube.com/watch?v=Rikpk0SYado
ਫਿਰ ਸ੍ਰੀ ਅੰਮ੍ਰਿਤਸਰ ਦੇ ਰਾਮਸਰ ਵਿਖੇ ਭਾਈ ਸਾਹਿਬ ਦੇ ਮੁਬਾਰਕ ਹੱਥਾਂ ਦੇ ਰਾਹੀਂ ਗੁਰੂ ਸਾਹਿਬ ਨੇ ਪਹਿਲੇ ਛੇ ਸਿੱਖ ਗੁਰੂਆਂ,ਪੰਦਰਾਂ ਵਿਦਵਾਨ ਭਗਤਾਂ ਭੱਟ ਸਾਹਿਬਾਨਾਂ ਦੀ ਬਾਣੀ ਨੂੰ ਸਵੱਈਏ ਦੇ ਰੂਪ ‘ਚ ਦਰਜ ਕਰਵਾਇਆ । ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਪੁਰਬ ‘ਤੇ ਪੀਟੀਸੀ ਵੱਲੋਂ ਖ਼ਾਸ ਰਿਪੋਰਟ ਤਿਆਰ ਕੀਤੀ ਗਈ ਹੈ ਜਿਸ ‘ਚ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ‘ਤੇ ਚਾਨਣਾ ਪਾਇਆ ਗਿਆ ਹੈ ।ਤੁਸੀਂ ਵੀ ਵੇਖੋ ਪੀਟੀਸੀ ਦੀ ਇਸ ਖ਼ਾਸ ਪੇਸ਼ਕਸ਼।
ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਤੁਸੀਂ ਅੱਜ ਸਾਰਾ ਦਿਨ ਗੁਰਬਾਣੀ ਅਤੇ ਹੋਰ ਧਾਰਮਿਕ ਸਮਾਗਮਾਂ ਦਾ ਅਨੰਦ ਸਾਰਾ ਦਿਨ ਮਾਣ ਸਕਦੇ ਹੋ ।