ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ,ਸੇਵਾ,ਸਹਿਣਸ਼ੀਲਤਾ ਦੀ ਮੂਰਤ ਸਨ ਗੁਰੂ ਸਾਹਿਬ

By  Shaminder October 15th 2019 03:27 PM

ਸ੍ਰੀ ਗੁਰੂ ਰਾਮਦਾਸ ਜੀ ਦਾ ਅੱਜ ਪ੍ਰਕਾਸ਼ ਪੁਰਬ ਹੈ । ਉਨ੍ਹਾਂ ਦਾ ਜਨਮ ਲਹੌਰ ਦੀ ਚੂਨਾ ਮੰਡੀ 'ਚ ਇੱਕ ਗਰੀਬ ਪਰਿਵਾਰ 'ਚ ਹੋਇਆ ਸੀ । ਆਪ ਜੀ ਆਪਣੇ ਮਾਤਾ ਪਿਤਾ ਦੀ ਪਹਿਲੀ ਔਲਾਦ ਹੋਣ ਕਾਰਨ ਆਪ ਜੀ ਜੇਠਾ ਜੀ ਕਿਹਾ ਜਾਣ ਲੱਗਿਆ । ਆਪ ਜੀ ਦੇ ਨਾਨਕੇ ਬਾਸਰਕੇ ਸਨ ,ਜਿੱਥੇ ਉਨ੍ਹਾਂ ਦਾ ਆਉਣ ਜਾਣ ਬਣਿਆ ਰਹਿੰਦਾ ਸੀ,ਇਸੇ ਕਾਰਨ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੇ ਨਾਲ ਉਨ੍ਹਾਂ ਦੇ ਮਿਲਾਪੜੇ ਸਬੰਧ ਬਣ ਗਏ ।

ਜਿਸ ਕਾਰਨ ਭਾਈ ਜੇਠਾ ਜੀ ਗੋਇੰਦਵਾਲ ਸਾਹਿਬ ਆ ਗਏ ਅਤੇ ਇੱਥੇ ਆਪ ਬਹੁਤ ਹੀ ਸੇਵਾ ਕਰਦੇ ਸਨ । ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਜੀ ਦੇ ਸੇਵਾ ਭਾਵ ਅਤੇ ਨਿਮਰਤਾ ਨੂੰ ਵੇਖਦੇ ਹੋਏ  ਆਪਣੀ ਪੁੱਤਰੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ ਅਤੇ ਉਨ੍ਹਾਂ ਦਾ ਨਾਂਅ ਭਾਈ ਜੇਠਾ ਜੀ ਤੋਂ ਰਾਮਦਾਸ ਰੱਖ ਕੇ ਆਪਣੇ ਪਰਿਵਾਰ ਦਾ ਹਿੱਸਾ ਬਣਾ ਲਿਆ ਸੀ । ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰੂ ਗੱਦੀ ਸੌਂਪੀ ।ਆਪ ਜੀ ਸੇਵਾ,ਸਹਿਣਸ਼ੀਲਤਾ ਦੀ ਮੂਰਤ ਸਨ । ਆਪ ਜੀ ਨੇ ਹੀ ਰਾਮਦਾਸਪੁਰ ਨਗਰ ਵਸਾਇਆ ਸੀ ।

 

Related Post