ਸ਼੍ਰੀ ਦੇਵੀ ਨੂੰ ਇੱਕ ਇੰਟਰਵਿਊ ਦੌਰਾਨ ਧੀ ਖੁਸ਼ੀ ਕਪੂਰ ਨੇ ਇਸ ਤਰ੍ਹਾਂ ਕਰ ਦਿੱਤਾ ਸੀ ਪਰੇਸ਼ਾਨ, ਪੁਰਾਣਾ ਵੀਡੀਓ ਹੋ ਰਿਹਾ ਹੈ ਖੂਬ ਵਾਇਰਲ

By  Rupinder Kaler April 23rd 2020 11:49 AM

ਬਾਲੀਵੁੱਡ ਦੀ ਸਭ ਤੋਂ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦੀ ਮੌਤ 24 ਫਰਵਰੀ 2018 ਵਿੱਚ ਹੋ ਗਈ ਸੀ । ਇਸ ਖ਼ਬਰ ਨਾਲ ਪੂਰੀ ਦੁਨੀਆ ਵਿੱਚ ਸੋਗ ਦੀ ਲਹਿਰ ਦੌੜ ਗਈ ਸੀ । ਸ਼੍ਰੀ ਦੇਵੀ ਦੀ ਮੌਤ ਨੂੰ ਦੋ ਸਾਲ ਹੋ ਗਏ ਹਨ ਪਰ ਅੱਜ ਵੀ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਪੁਰਾਣੀਆਂ ਵੀਡੀਓ ਖੂਬ ਵਾਇਰਲ ਹੁੰਦੀਆਂ ਹਨ । ਇਸ ਸਭ ਦੇ ਚੱਲਦੇ ਉਹਨਾਂ ਦਾ ਇੱਕ ਹੋਰ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਵਿੱਚ ਸ਼੍ਰੀ ਦੇਵੀ ਆਪਣੀ ਬੇਟੀ ਖੁਸ਼ੀ ਕਪੂਰ ਨੂੰ ਡਾਂਟਦੇ ਹੋਏ ਨਜ਼ਰ ਆ ਰਹੀ ਹੈ ।

https://www.instagram.com/p/B-4oZX4AWgE/

ਇਸ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਕਾਫੀ ਦੇਖਿਆ ਜਾ ਰਿਹਾ ਹੈ । ਵੀਡੀਓ ਵਿੱਚ ਦੇਖਿਆ ਜਾ ਰਿਹਾ ਹੈ ਕਿ ਸ਼੍ਰੀ ਦੇਵੀ ਕਿਸੇ ਇੰਟਰਵਿਊ ਦੀ ਤਿਆਰੀ ਕਰ ਰਹੀ ਹੈ ਤੇ ਅਚਾਨਕ ਖੁਸ਼ੀ ਕਪੂਰ ਚੀਕਦੇ ਹੋਏ ਉੱਥੋਂ ਗੁਜਰਦੀ ਹੈ । ਇਸ ਸਭ ਨੂੰ ਦੇਖਦੇ ਹੋਏ ਸ਼੍ਰੀਦੇਵੀ ਨਰਾਜ਼ ਹੋ ਜਾਂਦੀ ਹੈ ਤੇ ਕਹਿੰਦੀ ਹੈ ਖੁਸ਼ੀ ਪਲੀਜ ਜਾਓ ਉੱਥੇ ਬੈਠੋ ।

https://www.instagram.com/p/B4B2xDlgiL4/

ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਇਹ ਵੀਡੀਓ ਕਾਫੀ ਪੁਰਾਣਾ ਹੈ । ਉਸ ਸਮੇਂ ਖੁਸ਼ੀ ਕਾਫੀ ਛੋਟੀ ਹੁੰਦੀ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਸ਼੍ਰੀ ਦੇਵੀ ਦਾ ਦਿਹਾਂਤ ਦੁਬਈ ਦੇ ਇੱਕ ਹੋਟਲ ਵਿੱਚ ਹੋਇਆ ਸੀ । ਉਹ ਇੱਥੇ ਕਿਸੇ ਵਿਆਹ ਵਿੱਚ ਪਹੁੰਚੇ ਸਨ ।

https://www.instagram.com/p/B_QA-evFqFS/?utm_source=ig_embed

Related Post