ਸ਼੍ਰੀ ਦੇਵੀ ਦੀ ਬਰਸੀ ’ਤੇ ਧੀ ਜਾਹਨਵੀ ਕਪੂਰ ਹੋਈ ਭਾਵੁਕ, ਪੁਰਾਣੀਆਂ ਯਾਦਾਂ ਕੀਤੀਆਂ ਸ਼ੇਅਰ
Rupinder Kaler
February 24th 2020 10:54 AM
24 ਫਰਵਰੀ ਨੂੰ ਸ਼੍ਰੀ ਦੇਵੀ ਦੀ ਬਰਸੀ ਹੁੰਦੀ ਹੈ । ਅੱਜ ਦੇ ਦਿਨ ਸਾਲ 2018 ਵਿੱਚ ਸ਼੍ਰੀ ਦੇਵੀ ਕਿਸੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਦੁਬਈ ਗਈ ਸੀ । ਪਰ ਇੱਕ ਹੋਟਲ ਦੇ ਬਾਥਰੂਮ ਵਿੱਚ ਅਚਾਨਕ ਉਹਨਾਂ ਦੀ ਮੌਤ ਹੋ ਗਈ ਸੀ । ਸ਼੍ਰੀ ਦੇਵੀ ਦੀ ਮੌਤ ਦੀ ਖ਼ਬਰ ਨਾਲ ਪੂਰੇ ਦੇਸ਼ ਵਿੱਚ ਸ਼ੌਕ ਦੀ ਲਹਿਰ ਦੌੜ ਗਈ ਸੀ । ਸ਼੍ਰੀ ਦੇਵੀ ਦੀ ਦੂਜੀ ਬਰਸੀ ਤੇ ਉਹਨਾਂ ਦੀ ਵੱਡੀ ਬੇਟੀ ਜਾਹਨਵੀ ਕਪੂਰ ਨੇ ਆਪਣੇ ਬਚਪਣ ਦੀ ਫੋਟੋ ਸ਼ੇਅਰ ਕੀਤੀ ਹੈ ।