ਕਾਮਯਾਬੀ ਦੇ ਸਿਖਰ ’ਤੇ ਬਣੇ ਰਹਿਣ ਲਈ ਸ਼੍ਰੀ ਦੇਵੀ ਅਪਣਾਉਂਦੀ ਸੀ ਇਹ ਹਥਕੰਡੇ, ਜਾਣਕੇ ਹੋ ਜਾਓਗੇ ਹੈਰਾਨ

By  Rupinder Kaler April 23rd 2020 05:03 PM

ਐਂਟਰਟੇਨਮੈਂਟ ਇੰਡਸਟਰੀ ਵਿੱਚ ਕਈ ਅਦਾਕਾਰ ਇਨਸਿਕਿਓਰਿਟੀ ਦਾ ਸ਼ਿਕਾਰ ਹੋ ਜਾਂਦੇ ਹਨ, ਇਹ ਕੋਈ ਨਵੀਂ ਗੱਲ ਨਹੀਂ ਹੈ । ਜਦੋਂ ਕੋਈ ਫ਼ਿਲਮੀ ਸਿਤਾਰਾ ਮਿਹਨਤ ਕਰਕੇ ਕਾਮਯਾਬੀ ਦੇ ਸਿਖਰ ਤੇ ਪਹੁੰਚ ਜਾਂਦਾ ਹੈ ਤਾਂ ਉਹ ਆਪਣੀ ਇਸ ਬੁਲੰਦੀ ਨੂੰ ਕਾਇਮ ਰੱਖਣ ਲਈ ਹਰ ਹਥਕੰਡਾ ਅਪਣਾਉਂਦਾ ਹੈ । ਇਹਨਾਂ ਸਿਤਾਰਿਆਂ ਵਿੱਚੋਂ ਇੱਕ ਸ਼੍ਰੀ ਦੇਵੀ ਦੇਵੀ ਵੀ ਸੀ । ਜਿਸ ਨੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਬਾਲੀਵੁੱਡ ਵਿੱਚ ਸਥਾਪਿਤ ਕੀਤਾ ਸੀ । 80 ਦਾ ਦਹਾਕਾ ਫ਼ਿਲਮਾਂ ਦੇ ਮਾਮਲੇ ਵਿੱਚ ਸ਼੍ਰੀ ਦੇਵੀ ਦੇ ਨਾਂਅ ਹੀ ਰਿਹਾ ।

https://www.instagram.com/p/BdLfCvHBzfC/

ਕਹਿੰਦੇ ਹਨ ਕਿ ਸ਼੍ਰੀ ਦੇਵੀ ਦਾ ਰੋਲ ਹੀਰੋ ਦੇ ਮੁਕਾਬਲੇ ਦਾ ਹੁੰਦਾ ਸੀ । ਇਸ ਕਰਕੇ ਸ਼੍ਰੀ ਦੇਵੀ ਦਾ ਮੁਕਾਬਲਾ ਹੋਰ ਹੀਰੋਇਨਾਂ ਨਾਲ ਹਮੇਸ਼ਾ ਬਣਿਆ ਰਹਿੰਦਾ ਸੀ, ਖ਼ਾਸ ਕਰਕੇ ਜੈ ਪ੍ਰਦਾ ਨਾਲ । ਇਸ ਦੇ ਬਾਵਜੂਦ ਦੋਹਾਂ ਨੇ ਕਈ ਫ਼ਿਲਮਾਂ ਕੀਤੀਆਂ ਪਰ ਕਹਿੰਦੇ ਹਨ ਕਿ ਮੁਕਾਬਲੇ ਕਰਕੇ ਦੋਵੇਂ ਕਦੇ ਵੀ ਫ਼ਿਲਮ ਦੇ ਸੈੱਟ ਤੇ ਆਪਸ ਵਿੱਚ ਗੱਲ ਨਹੀਂ ਸਨ ਕਰਦੀਆਂ । ਸ਼੍ਰੀ ਦੇਵੀ ਨੇ ਕਈ ਫ਼ਿਲਮਾਂ ਵਿੱਚ ਜੈ ਪ੍ਰਦਾ ਦੇ ਰੋਲ ਤੇ ਕੈਂਚੀ ਚਲਵਾਈ ਸੀ ।

https://www.instagram.com/p/3qgm6ypYEH/

ਸ਼੍ਰੀ ਦੇਵੀ ਅਮਿਤਾਬ ਨਾਲ ਤਾਂ ਹੀ ਕੰਮ ਕਰਦੀ ਸੀ ਜੇਕਰ ਉਸ ਦੇ ਰੋਲ ਵਿੱਚ ਦਮ ਹੋਵੇ । ਸ਼੍ਰੀ ਦੇਵੀ ਦੇ ਕਹਿਣ ਤੇ ਹੀ ਖੁਦਾ ਗਵਾਹ ਫ਼ਿਲਮ ਵਿੱਚ ਮੁਕੁਲ ਆਨੰਦ ਨੇ ਅਮਿਤਾਬ ਦੇ ਰੋਲ ਤੇ ਕੁਝ ਥਾਂਵਾਂ ਤੇ ਕੈਂਚੀ ਚਲਾਈ ਸੀ । ਕਹਿੰਦੇ ਹਨ ਕਿ ਸਫਲਤਾ ਦੀ ਉਚਾਈ ਤੇ ਪਹੁੰਚਣ ਤੋਂ ਬਾਅਦ ਸ਼੍ਰੀ ਦੇਵੀ ਨੇ ਆਪਣੇ ਰਸੂਖ ਦੀ ਵਰਤੋਂ ਕਰਦੇ ਹੋਏ ਕਈਆਂ ਦੇ ਰੋਲ ਤੇ ਕੈਂਚੀ ਚਲਵਾਈ ।

https://www.instagram.com/p/-6_Sl8pYOu/

ਸ਼੍ਰੀ ਦੇਵੀ ਦੇ ਇਸ ਰਵੱਈਏ ਦਾ ਸ਼ਿਕਾਰ ਰੀਮਾ ਲਾਗੂ ਵੀ ਹੋਈ ਕਿਉਂਕਿ ਰੀਮਾ ਨੇ ਫ਼ਿਲਮ ਗੁੰਮਰਾਹ ਵਿੱਚ ਸ਼੍ਰੀ ਦੇਵੀ ਦੀ ਮਾਂ ਦੋ ਰੋਲ ਨਿਭਾਇਆ ਸੀ । ਸ਼੍ਰੀ ਦੇਵੀ ਨੇ ਜਦੋਂ ਫ਼ਿਲਮ ਦੇਖੀ ਤਾਂ ਉਹਨਾਂ ਨੂੰ ਲੱਗਿਆ ਕਿ ਰੀਮਾ ਦਾ ਕਿਰਦਾਰ ਦਮਦਾਰ ਹੈ ਤਾਂ ਉਹਨਾਂ ਨੇ ਰੀਮਾ ਦੇ ਕਈ ਸੀਨ ਫ਼ਿਲਮ ਵਿੱਚੋਂ ਕਟਵਾ ਦਿੱਤੇ ਸਨ ।

Related Post