ਪਰਗਟ ਸਿੰਘ ਦੇ ਪੁੱਤਰ ਅਤੇ ਮਸ਼ਹੂਰ ਵੀਡੀਓ ਡਾਇਰੈਕਟਰ ਸਟਾਲਿਨਵੀਰ ਨੇ ਆਪਣੇ ਪਿੰਡ ਬਾਰੇ ਖੋੋੋਲਿਆ ਇਹ ਖ਼ਾਸ ਰਾਜ਼

By  Shaminder March 13th 2020 12:05 PM

ਪਰਗਟ ਸਿੰਘ ਇੱਕ ਅਜਿਹੇ ਗੀਤਕਾਰ ਜਿਨ੍ਹਾਂ ਨੇ ਕਈ ਹਿੱਟ ਗੀਤ ਆਪਣੀ ਕਲਮ ਨਾਲ ਲਿਖੇ । ਜੋ ਵੀ ਗੀਤ ਉਨ੍ਹਾਂ ਦੀ ਕਲਮ ‘ਚੋਂ ਨਿਕਲਿਆ ਉਹ ਹਿੱਟ ਹੋਇਆ । ਉਹ ਬੇਸ਼ੱਕ ਅੱਜ ਇਸ ਸੰਸਾਰ ‘ਚ ਨਹੀਂ ਹਨ ਪਰ ਉਨ੍ਹਾਂ ਦੇ ਗੀਤ ਸਦੀਵੀ ਜਿਉਂਦੇ ਰਹਿਣਗੇ । ਬੀਤੇ ਦਿਨੀਂ ਉਨ੍ਹਾਂ ਦੀ ਪਹਿਲੀ ਬਰਸੀ ਦੇ ਮੌਕੇ ਯਾਦ ਕਰਦਿਆਂ ਹਰਜੀਤ ਹਰਮਨ ਨੇ ਵੀ ਇੱਕ ਭਾਵੁਕ ਪੋਸਟ ਪਾਈ ਸੀ ਅਤੇ ਹੁਣ ਉਨ੍ਹਾਂ ਦੇ ਪੁੱਤਰ ਅਤੇ ਪ੍ਰਸਿੱਧ ਵੀਡੀਓ ਡਾਇਰੈਕਟਰ ਸਟਾਲਿਨਵੀਰ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ “ ਸਾਡਾ ਪਿੰਡ ਲਿੱਦੜਾਂ ਬੜਾ ਛੋਟਾ ਜਿਹਾ ਪਿੰਡ ਹੈ  ।

ਹੋਰ ਵੇਖੋ:ਵੀਡੀਓ ਨਿਰਦੇਸ਼ਨ ਦੇ ਨਾਲ-ਨਾਲ ਆਪਣੇ ਪਿਤਾ ਪਰਗਟ ਸਿੰਘ ਵਾਂਗ ਚੰਗਾ ਲੇਖਕ ਵੀ ਹੈ ਸਟਾਲਿਨਵੀਰ ਸਿੱਧੂ

https://www.instagram.com/p/B9ef2b1nK7O/

ਅਕਸਰ ਸਾਡੇ ਪਿੰਡ ਨੂੰ ਚਿੜੀ ਦੀ ਚੁੰਝ ਜਿੱਡਾ ਪਿੰਡ ਕਹਿ ਦਿੱਤਾ ਜਾਂਦਾ ਜਦ ਮੇਰੇ ਬਾਪੂ ਪਰਗਟ ਸਿੰਘ ਦੇ ਲਿਖੇ ਗੀਤ ਆਲੇ ਦੁਆਲੇ ਪਿੰਡਾਂ ਚ ਵੱਜਣ ਲੱਗੇ ਉਦੋਂ ਸਾਡੇ ਪਿੰਡ ਨੂੰ ਕੋਈ ਵੀ ਸਾਧਨ ਨਹੀ ਆਉਂਦਾ ਜਾਂਦਾ ਸੀ ਸਾਡਾ ਸਾਰਾ ਪਿੰਡ ਨਾਲ ਦੇ ਪਿੰਡੋਂ ਚੰਗਾਲ ਤੋਂ ਜਾਕੇ ਬੱਸ ਚੜਦਾ ਸੀ ।

https://www.instagram.com/p/B7c5ZRRHYph/

ਜਦੋਂ 2002 ਚ ਹਰਮਨ ਬਾਈ ਦੀ ਦੂਜੀ ਐਲਬਮ 'ਜੰਜ਼ੀਰੀ' ਆਈ ਤਾਂ ਉਸ ਵਿੱਚ ਸਿਰਫ ਦੋ ਹੀ ਗੀਤਾਂ ਚ ਬਾਪੂ ਜੀ ਨੇ ਸਾਡੇ ਪਿੰਡ ਦਾ ਨਾਮ ਵਰਤਿਆ ਸੀ ਤਾਂ ਪਿੰਡ ਦੇ ਕਈ ਬੰਦੇ ਬਾਪੂ ਜੀ ਨੂੰ ਘਰ ਇਹ ਕਹਿਣ ਆਏ ਕਿ 'ਪੱਤਰਕਾਰਾ ਸਾਰੇ ਗੀਤਾਂ ਚ ਆਪਣੇ ਪਿੰਡ ਦਾ ਨਾਮ ਪਾਇਆ ਕਰ ਦੋ ਕੁ ਗੀਤਾਂ ਨਾਲ ਸੁਆਦ ਨਹੀ ਆਉਂਦਾ' ਮਸਾਂ ਤਾਂ ਪਿੰਡ ਨੂੰ ਜਾਣਨ ਲੱਗੇ ਨੇ ' ( ਅਜੀਤ ਤੇ ਅੱਜ ਦੀ ਆਵਾਜ਼ ਦੀ ਪੱਤਰਕਾਰੀ ਕਰਨ ਕਰਕੇ ਬਾਪੂ ਜੀ ਨੂੰ ਪੱਤਰਕਾਰ ਕਹਿੰਦੇ ਰਹੇ )ਜਦ ਵੀ ਸਾਡੇ ਪਿੰਡ ਚ ਕੋਈ ਵਿਆਹ ਆਉਂਦਾ ਤਾਂ ਬਾਪੂ ਦੇ ਗੀਤ ਵਾਰ ਵਾਰ ਵਜਾਏ ਜਾਂਦੇ ।

https://www.instagram.com/p/B9Rrq6EHuQD/

ਪਿੰਡ ਚ ਕਿਸੇ ਦੇ ਕੋਈ ਵੀ ਵਿਆਹ ਸ਼ਾਦੀ ਹੁੰਦਾ ਤਾਂ ਮੇਰੇ ਬਾਪੂ ਨੂੰ ਉਚੇਚੇ ਤੌਰ 'ਤੇ ਕਹਿਕੇ ਜਾਣਾ ਕਿ ਤੁਸੀ ਜਰੂਰ ਆਉਣਾ.. ਰੋਜ਼ਾਨਾ ਵਾਂਗੂ ਇਹ ਗੱਲ ਕੋਈ ਨਾ ਕੋਈ ਘਰ ਆਕੇ ਬਾਪੂ ਨੂੰ ਦੱਸਦਾ ਕਿ 'ਕਿ ਅਸੀ ਫਲਾਣੇ ਥਾਂਵੇ ਗਏ ਤਾਂ ਅਸੀ ਦੱਸਿਆ ਕਿ ਲਿੱਦੜਾਂ ਪਿੰਡ ਆ ਸਾਡਾ ਤਾਂ ਅੱਛਾ ਪਰਗਟ ਆਲਾ ਲਿੱਦੜਾਂ ' ਹਾਂ ਪਰਗਟ ਸਾਡਾ ਹੀ ਆ '

20 ਸਾਲ ਹੋ ਗਏ ਪਿੰਡ ਚ ਕੋਈ ਵੀ ਵਿਆਹ ਹੋਵੇ ਭੋਗ ਹੋਵੇ ਬਾਪੂ ਦੇ ਗੀਤਾਂ ਬਿਨਾਂ ਹੋਇਆ ਹੀ ਨਹੀ.. ਆਰਕੈਸਟਰਾ , ਡੀ ਜੇ ਵਗੈਰਾ 'ਤੇ ਵੀ ਪਿੰਡ ਦੇ ਨਾਮ ਆਲਾ ਗੀਤ ਕੀ ਨੌਜਵਾਨਾਂ ਤੇ ਕੀ ਸਿਆਣਿਆਂ ਨੇ ਸਿਫਾਰਸ਼ਾਂ ਕਰ ਕਰ ਵਾਰੀ ਵਾਰੀ ਵਜਾਉਣਾ , ਜਿੰਨੀ ਮਹੁੱਬਤ ਤੇ ਸਤਿਕਾਰ ਮੇਰੇ ਬਾਪੂ ਨੂੰ ਸਾਡੇ ਪਿੰਡ ਨੇ ਦਿੱਤੀ ਉਸਦਾ ਮੋੜਨਾ ਬੜੀ ਔਖਾ ਹੈ.. ਅਜਿਹੀ ਮਹੁੱਬਤ ਹਰ ਇਕ ਦੇ ਹਿੱਸੇ ਨਹੀ ਆਉਂਦੀ ।

https://www.instagram.com/p/B3t3kVen6V_/

ਪਿੰਡ ਪਹਿਲਾ ਘਰ ਹੀ ਹੁੰਦਾ ਜਿੱਥੋ ਕਲਾਕਾਰ ਨੂੰ ਮਹੁੱਬਤ ਦਾ ਜਾਗ ਦਿੱਤਾ ਜਾਂਦਾ  ।ਮੇਰੇ ਬਾਪੂ ਦੇ ਜਾਣ ਦੁੱਖ ਪਿੰਡ ਦੇ ਬਹੁਤੇ ਸੱਜਣਾਂ ਮਿੱਤਰਾਂ ਨੇ ਰੂਹ ਤੱਕ ਝੱਲਿਆ , ਮੈਨੂੰ ਕੋਈ ਵੀ ਪਿੰਡ ਆਲਾ ਮਿਲਦਾ ਤਾਂ ਉਹਨੇ ਮੇਰੇ ਬਾਪੂ ਦੀਆਂ ਗੱਲਾਂ ਕਰਨੀਆਂ ਤੇ ਫਿਕਰ ਚ ਪੁੱਛਣਾ ਕਿ ਹੁਣ ਹਰਮਨ ਦੇ ਗਾਏ ਤੇ ਬਾਪੂ ਦੇ ਲਿਖੇ ਗੀਤ ਆਉਣਗੇ, ਉਹ ਸਾਰੇ ਪਿੰਡ ਦਾ ਬਾਬਾ ਚਾਚਾ ਤਾਇਆ ਬਾਈ ਕੁਝ ਨਾ ਕੁਝ ਲੱਗਦਾ ਸੀ,ਪਿੰਡ ਨਾਲ ਬਾਪੂ ਦੀ ਤੇ ਬਾਪੂ ਦੀ ਪਿੰਡ ਨਾਲ ਬੜੀ ਗੂੜੀ ਤੇ ਅਟੁੱਟ ਸਾਂਝ ਸੀ ।

https://www.instagram.com/p/B0DBRBGnBzO/

ਜਦੋਂ ਮੇਰੇ ਬਾਪੂ ਦੇ ਹੋਰ ਮਿੱਤਰਾਂ ਨੇ ਸ਼ਹਿਰਾਂ ਚ ਜਾ ਜਾ ਕੋਠੀਆਂ ਪਾ ਲੀਆਂਤਾਂ ਬਾਪੂ ਨੇ ਪਿੰਡ ਚ ਹੀ ਰਹਿਣ ਨੂੰ ਤਰਜੀਹ ਦਿੱਤੀ  ।ਕੁਝ ਦਿਨ ਪਹਿਲਾਂ ਛਿੰਦੇ ਕੇ ਭੋਗ ਸੀ ਤਾਂ ਉਹਨਾਂ ਨੇ ਰੇਡੀਉ ਦੀ ਸ਼ੁਰੂਆਤ ਬਾਪੂ ਦਾ ਗੀਤ ਵਜਾਕੇ ਕੀਤੀ ।

Related Post