ਅੰਮ੍ਰਿਤ ਮਾਨ ਦੇ ਇਸ ਤਰ੍ਹਾਂ ਦੇ ਸੁਭਾਅ ਤੋਂ ਕਿਉਂ ਹੈਰਾਨ ਹੋਈ ਮੁਟਿਆਰ,ਵੇਖੋ ਵੀਡੀਓ
ਅੰਮ੍ਰਿਤ ਮਾਨ ਦੀ ਆਵਾਜ਼ 'ਚ ਨਵਾਂ ਗੀਤ 'ਸੁਭਾਅ ਜੱਟ ਦਾ' ਰਿਲੀਜ਼ ਹੋ ਚੁੱਕਿਆ ਹੈ ।ਇਸ ਗੀਤ 'ਚ ਇੱਕ ਅਜਿਹੇ ਜੱਟ ਦੀ ਗੱਲ ਕੀਤੀ ਗਈ ਹੈ ਜੋ ਕਿ ਉਪਰੋਂ ਵੇਖਣ ਨੂੰ ਤਾਂ ਬਹੁਤ ਸਖ਼ਤ ਸੁਭਾਅ ਦਾ ਲੱਗਦਾ ਹੈ,ਪਰ ਅਸਲ 'ਚ ਇਹ ਜੱਟ ਦਿਲ ਦਾ ਬਹੁਤ ਹੀ ਸਾਫ਼ ਹੈ।ਉਹ ਨਾਂ ਤਾਂ ਖੁਦ ਕਿਸੇ ਦਾ ਧੱਕਾ ਬਰਦਾਸ਼ਤ ਕਰਦਾ ਹੈ ਅਤੇ ਨਾਂ ਹੀ ਕਿਸੇ ਨਾਲ ਨਜ਼ਾਇਜ ਗੱਲ ਹੋਣ ਦਿੰਦਾ ਹੈ ।
'ਸੁਭਾਅ ਜੱਟ ਦਾ' ਟਾਈਟਲ ਹੇਠ ਰਿਲੀਜ਼ ਹੋਏ ਇਸ ਗੀਤ ਦੇ ਬੋਲ ਹਰ ਵਾਰ ਦੀ ਤਰ੍ਹਾਂ ਅੰਮ੍ਰਿਤ ਮਾਨ ਖੁਦ ਹੀ ਇਸ ਦੇ ਬੋਲ ਲਿਖੇ ਹਨ ਜਦੋਂ ਕਿ ਮਿਊਜ਼ਿਕ ਗੁਰ ਸਿੱਧੂ ਨੇ ਤਿਆਰ ਕੀਤਾ ਹੈ ।ਗਾਣੇ ਦਾ ਪੂਰਾ ਪ੍ਰੋਜੈਕਟ ਮਾਹੀ ਸੰਧੂ ਤੇ ਜੋਬਨ ਸੰਧੂ ਦੇ ਨਿਰਦੇਸ਼ਨ ਹੇਠ ਤਿਆਰ ਕੀਤਾ ਗਿਆ ਹੈ ।
https://www.instagram.com/p/B8NzsieB5Vq/
ਅੰਮ੍ਰਿਤ ਮਾਨ ਦੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ, ਜਿਹੜੇ ਅਕਸਰ ਡੀਜੇ ਤੇ ਵੱਜਦੇ ਸੁਣਾਈ ਦਿੰਦੇ ਹਨ ।