ਜੰਗ ਗੋਲੀਆਂ ਨਾਲ ਨਹੀਂ ਹੌਂਸਲਿਆਂ ਨਾਲ ਲੜੀ ਜਾਂਦੀ ਹੈ, ਏਹੀ ਮਨਣਾ ਸੀ ਸੂਬੇਦਾਰ ਜੋਗਿੰਦਰ ਸਿੰਘ ਦਾ !

By  Gourav Kochhar March 9th 2018 05:55 AM

ਲਓ ਜੀ ਤੁਹਾਡਾ ਇੰਤਜ਼ਾਰ ਹੋ ਗਿਆ ਹੈ ਹੁਣ ਖ਼ਤਮ ਕਿਉਂਕਿ ਜਾਰੀ ਹੋ ਚੁਕਿਆ ਹੈ ਫ਼ਿਲਮ ਦਾ ਟ੍ਰੇਲਰ | ਇਸ ਕਥਨ ਤੋਂ ਤੁਸੀਂ ਸਮਝ ਤਾਂ ਗਏ ਹੀ ਹੋਵੋਂਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ | ਜੀ ਹਾਂ ਤੁਹਾਡਾ ਅੰਦਾਜ਼ਾ ਬਿਲਕੁਲ ਸਹੀ ਹੈ ਅਸੀਂ ਗੱਲ ਕਰ ਰਹੇ ਹਾਂ ਫ਼ਿਲਮ ਸੂਬੇਦਾਰ ਜੋਗਿੰਦਰ ਸਿੰਘ ਦੀ, ਜੋ ਬਹੁਤ ਚਿਰਾਂ ਤੋਂ ਚਰਚਾ ਵਿਚ ਚੱਲ ਰਹੀ ਹੈ | ਹੁਣ ਤੱਕ ਇਸ ਫ਼ਿਲਮ ਦੇ ਸਾਰੇ ਕਿਰਦਾਰਾਂ ਦੇ ਪੋਸਟਰ ਜਾਰੀ ਹੋਏ ਸਨ ਜਿਸਨੂੰ ਲੋਕਾਂ ਨੇ ਬਹੁਤ ਪਸੰਦ ਕਿੱਤਾ ਅਤੇ ਇਸਦੇ ਜਾਰੀ ਹੋਏ ਟੀਜ਼ਰ ਨੂੰ ਵੀ ਸਰ ਮੱਥੇ ਲਗਾਇਆ ਪਰ ਫਿਰ ਵੀ ਲੋਕਾਂ ਅੰਦਰ ਇਕ ਇੰਤਜ਼ਾਰ ਸੀ ਤੇ ਉਹ ਸੀ ਇਸ ਫ਼ਿਲਮ ਦੇ ਟ੍ਰੇਲਰ ਨੂੰ ਵੇਖਣ ਦਾ | ਤੇ ਅੱਜ ਉਹ ਇੰਤਜ਼ਾਰ ਵੀ ਮੁੱਕ ਗਿਆ ਹੈ ਤੇ ਰਿਲੀਜ਼ ਹੋ ਗਿਆ ਹੈ ਇਸ ਫ਼ਿਲਮ ਦਾ ਟ੍ਰੇਲਰ |

ਫ਼ਿਲਮ ਦੇ ਟ੍ਰੇਲਰ ਤੋਂ ਤਾਂ ਜਾਪਦਾ ਹੈ ਕਿ ਫ਼ਿਲਮ ਬਹੁਤ ਹੀ ਬੰਬ ਹੋਵੇਗੀ | ਚੀਨ ਅਤੇ ਭਾਰਤ ਵਿਚਕਾਰ ਹੋਈ ਜੰਗ ਨੂੰ ਲਾਈਵ ਵੇਖਣ ਦਾ ਅਵਸਰ ਮਿਲੇਗਾ | ਕਿਵੇਂ ਸਿੱਖ ਕੌਮ ਦੇ ਸਿਰਫ਼ 21 ਜਵਾਨਾਂ ਦੀ ਪਲਟਣ ਚੀਨ ਦੇ ਹਜ਼ਾਰਾਂ ਫੌਜ਼ੀਆਂ ਤੇ ਭਾਰੀ ਪਈ | "ਜੰਗ ਗੋਲੀਆਂ ਨਾਲ ਨਹੀਂ, ਹੌਂਸਲੇ ਨਾਲ ਲੜੀ ਜਾਂਦੀ ਹੈ", ਸੂਬੇਦਾਰ ਜੋਗਿੰਦਰ ਸਿੰਘ ਦੇ ਅਜਿਹੇ ਬੋਲ ਰੋਂਗਟੇ ਖੜੇ ਕਰਵਾ ਦੇਣ ਵਾਲੇ ਹਨ |

ਜਿਵੇਂ ਤੁਸੀਂ ਜਾਣਦੇ ਹੋ ਕਿ ਫ਼ਿਲਮ ਦੇ ਤਕਰੀਬਨ ਸਾਰੇ ਕਿਰਦਾਰ ਲੋਕਾਂ ਸਾਮਣੇ ਆ ਚੁੱਕੇ ਹਨ ਪਰ ਕੁਝ ਅਜਿਹੇ ਕਿਰਦਾਰ ਵੀ ਹਨ ਜੋ ਇਸ ਟ੍ਰੇਲਰ ਵਿਚ ਵੇਖਣ ਨੂੰ ਮਿਲੇ ਜਿਵੇਂ ਜੋਰਡਨ ਸੰਧੂ, ਹਰੀਸ਼ ਵਰਮਾ, ਸਰਦਾਰ ਸੋਹੀ | ਜਿਥੇ ਹੁਣ ਇੰਨ੍ਹੇ ਸਾਰੇ ਟੇਲੇਂਟਿਡ ਕਲਾਕਾਰ ਫ਼ਿਲਮ ਵਿਚ ਸ਼ਾਮਿਲ ਹੋ ਜਾਣ ਫਿਰ ਫ਼ਿਲਮ ਤਾਂ ਹਿੱਟ ਹੀ ਸਮਝੋ ਅਤੇ ਇਸ ਦਮਦਾਰ ਟ੍ਰੇਲਰ ਨਾਲ ਫ਼ਿਲਮ ਸੁਪਰ ਹਿੱਟ ਬਣੀ ਲਗਦੀ ਆ | ਚਲੋ ਹੁਣ ਇੰਤਜ਼ਾਰ ਹੈ 6 ਅਪ੍ਰੈਲ ਦਾ ਜਦੋ ਇਹ ਫ਼ਿਲਮ ਦੁਨੀਆਭਰ ਵਿਚ ਰਿਲੀਜ਼ ਹੋਵੇਗੀ |

Related Post