ਮਹਿਮਾ ਚੌਧਰੀ ਨੇ ਲਗਾਏ ਗੰਭੀਰ ਦੋਸ਼, ਸੁਭਾਸ਼ ਘਈ ਨੇ ਰੱਖਿਆ ਸੋਸ਼ਲ ਮੀਡੀਆ ਤੇ ਆਪਣਾ ਪੱਖ

By  Rupinder Kaler August 13th 2020 07:05 PM

ਸੁਭਾਸ਼ ਘਈ ਨੇ ਅਦਾਕਾਰਾ ਮਹਿਮਾ ਚੌਧਰੀ ਵੱਲੋਂ ਲਗਾਏ ਦੋਸ਼ਾਂ ਬਾਰੇ ਆਪਣਾ ਪ੍ਰਤੀਕਰਮ ਦਿੱਤਾ ਹੈ । ਇਸ ਤੋਂ ਪਹਿਲਾਂ ਮਹਿਮਾ ਚੌਧਰੀ ਨੇ ਸੁਭਾਸ਼ ਘਈ ਦੇ ਕਈ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਘਈ ਨੇ ਸਾਰੇ ਨਿਰਮਾਤਾਵਾਂ ਨੂੰ ਮੈਸੇਜ ਭੇਜ ਕੇ ਕਿਹਾ ਸੀ ਕਿ ਉਹ ਮਹਿਮਾ ਨਾਲ ਕੰਮ ਨਾ ਕਰਨ ਜਿਸ ਕਰਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਸੀ । ਇਹਨਾਂ ਇਲਜ਼ਾਮਾਂ ਤੋਂ ਬਾਅਦ ਸੁਭਾਸ਼ ਘਈ ਨੇ ਆਪਣੇ ਇਕ ਬਿਆਨ ਵਿੱਚ ਕਿਹਾ, “ਮੈਂ ਇਸ ਖ਼ਬਰ ਨੂੰ ਪੜ੍ਹ ਕੇ ਹੈਰਾਨ ਹੋਇਆ। ਮਹਿਮਾ ਅਤੇ ਮੈਂ ਅੱਜ ਵੀ ਚੰਗੇ ਦੋਸਤ ਹਾਂ ਅਤੇ ਸੰਦੇਸ਼ ਰਾਹੀਂ ਇੱਕ ਦੂਜੇ ਨਾਲ ਵੀ ਜੁੜੇ ਹੋਏ ਹਾਂ।

https://www.instagram.com/p/B2gGOvWhqpN/

ਉਹ ਅੱਜ ਵੀ ਬਹੁਤ ਚੰਗੀ ਤੇ ਸੁਲਝੀ ਹੋਈ ਔਰਤ ਹੈ। ਉਸ ਨੇ ਹਾਲ ਹੀ ਵਿੱਚ ਇਹ ਵੀ ਦੱਸਿਆ ਹੈ ਕਿ ਕਿਵੇਂ ਪਰਦੇਸ ਦੇ ਗਾਣੇ ‘ਆਈ ਲਵ ਮਾਈ ਇੰਡੀਆ’ ਨਾਲ 23 ਸਾਲਾਂ ਤੋਂ ਹਰ ਸਮਾਗਮ ਵਿੱਚ ਉਸ ਦਾ ਸਵਾਗਤ ਕੀਤਾ ਗਿਆ ਹੈ।” ਹਾਲਾਂਕਿ, ਘਈ ਨੇ ਮੰਨਿਆ ਕਿ 1997 'ਚ ਦੋਹਾਂ ਦੇ ਰਿਸ਼ਤੇ ਵਿਚ ਕੁਝ ਖਟਾਸ ਆਈ ਸੀ। ਉਨ੍ਹਾਂ ਕਿਹਾ, “ਹਾਂ 1997 'ਚ 'ਪਰਦੇਸ' ਦੀ ਰਿਲੀਜ਼ ਤੋਂ ਬਾਅਦ ਉਨ੍ਹਾਂ 'ਚ ਇਕ ਹਲਕੀ ਜਿਹੀ ਅਣਬਣ ਹੋ ਗਈ ਸੀ।

https://www.instagram.com/p/B310YmQoelZ/

ਫਿਲਮ ਇਕ ਬਲਾਕਬਸਟਰ ਸਾਬਤ ਹੋਈ ਅਤੇ ਮਹਿਮਾ ਨੂੰ ਇਸ ਲਈ ਸਰਬੋਤਮ ਅਭਿਨੇਤਰੀ ਦਾ ਫਿਲਮਫੇਅਰ ਪੁਰਸਕਾਰ ਵੀ ਮਿਲਿਆ। ਸਾਡੇ 'ਚ ਇਕ ਕੰਮ ਲਈ ਹੋਏ ਸਮਝੌਤੇ ਨੂੰ ਬਾਹਰ ਕਰਨ ਨੂੰ ਲੈ ਕੇ ਮੇਰੀ ਕੰਪਨੀ ਦੀ ਤਰਫੋਂ ਕਾਰਨ ਦੱਸੋ ਨੋਟਿਸ ਭੇਜਿਆ ਗਿਆ ਸੀ।” ਘਈ ਨੇ ਇਸ ਮਾਮਲੇ ਨੂੰ ਜਾਰੀ ਰੱਖਦੇ ਹੋਏ ਅੱਗੇ ਕਿਹਾ, “ਮੀਡੀਆ ਨੇ ਇਸ ਬਾਰੇ ਆਪਣੀ ਪ੍ਰਤੀਕਿਰਿਆ ਵਧਾ ਚੜ੍ਹਾ ਕੇ ਦੱਸੀ ਅਤੇ ਫਿਰ ਮੈਂ ਮੁਕਤਾ ਨਾਲ ਆਪਣਾ ਕਰਾਰ ਖ਼ਤਮ ਕਰ ਦਿੱਤਾ। ਤਿੰਨ ਸਾਲ ਬਾਅਦ ਉਹ ਆਪਣੇ ਪਰਿਵਾਰ ਨਾਲ ਮੇਰੇ ਕੋਲ ਆਈ ਅਤੇ ਇਸ ਲਈ ਮੁਆਫੀ ਮੰਗੀ। ਮੈਂ ਉਸ ਨੂੰ ਮਾਫ ਕਰ ਦਿੱਤਾ ਅਤੇ ਅਸੀਂ ਦੁਬਾਰਾ ਦੋਸਤ ਬਣ ਗਏ।"

https://www.instagram.com/p/Bzu0yBBne4U/

Related Post