ਲੰਬੀਆਂ ਪੁਲਾਂਘਾ ਦਾ ਖਿਡਾਰੀ ਸਤਨਾਮ ਭਮਰਾ

By  Shaminder September 8th 2018 06:45 AM

ਪੰਜਾਬੀਆਂ ਨੇ ਹਰ ਖੇਤਰ 'ਚ ਮੱਲਾਂ ਮਾਰੀਆਂ ਨੇ ਭਾਵੇਂ ਉਹ ਬਿਜਨੇਸ ਹੋਵੇ ,ਸਮਾਜ ਸੇਵਾ ,ਸਭਿਆਚਾਰ ਹੋਵੇ ਜਾਂ ਫਿਰ ਖੇਡਾਂ । ਹਰ ਖੇਤਰ 'ਚ

ਪੰਜਾਬੀਆਂ ਨੇ ਆਪਣਾ ਹੁਨਰ ਦਿਖਾਇਆ ਹੈ ।ਅੱਜ ਅਸੀਂ ਜਿਸ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਉਸਨੇ ਪੰਜਾਬ ਦਾ ਨਾਂਅ ਵਿਦੇਸ਼ ਦੀ ਧਰਤੀ 'ਤੇ

ਚਮਕਾਇਆ ਹੈ। ਅਸੀਂ ਗੱਲ ਕਰ ਰਹੇ ਹਾਂ ਸਤਨਾਮ ਸਿੰਘ ਭਮਰਾ ਦੀ ਜਿਸਨੇ ਪੰਜਾਬ ਦਾ ਪੂਰੇ ਦੇਸ਼ 'ਚ ਹੀ ਨਾਮ ਰੋਸ਼ਨ ਨਹੀਂ ਕੀਤਾ ਬਲਕਿ

ਵਿਦੇਸ਼ਾਂ 'ਚ ਵੀ ਸੂਬੇ ਦਾ ਨਾਮ ਚਮਕਾਇਆ ਹੈ।ਸਤਨਾਮ ਸਿੰਘ Satnam Singh ਦਾ ਜਨਮ ਭਾਰਤੀ ਪੰਜਾਬ ਦੇ ਬਰਨਾਲਾ 'ਚ ਸਥਿਤ ਪਿੰਡ ਬੱਲੋਕੇ 'ਚ ਇੱਕ ਸਿੱਖ ਪਰਿਵਾਰ 'ਚ 10 ਦਸੰਬਰ 1995 ਨੂੰ ਹੋਇਆ  ।

ਇੱਕ ਕਿਸਾਨ ਪਿਤਾ ਦੇ ਘਰ ਜਨਮ ਲੈਣ ਵਾਲੇ ਸਤਨਾਮ ਭਵਰਾ ਦੋਵਾਂ ਭੈਣ ਭਰਾਵਾਂ 'ਚ  ਵਿਚਕਾਰਲੇ ਨੰਬਰ 'ਤੇ ਹਨ । ੯ ਵਰ੍ਹਿਆਂ ਦੀ ਉਮਰ 'ਚ ਹੀ ਸਤਨਾਮ 6 ਫੁੱਟ  2ਇੰਚ ਲੰਬੇ ਹੋ ਗਏ ਸਨ । ਇੱਕ ਦਿਨ ਸਤਨਾਮ ਦੀ ਇਹ ਲੰਬਾਈ ਹੀ  ਉਸ ਲਈ ਕਾਮਯਾਬੀ ਦੀ ਨਵੀਂ ਕਹਾਣੀ ਲਿਖੇਗੀ ਇਸਦਾ ਅੰਦਾਜ਼ਾ ਉਸਨੂੰ ਨਹੀਂ ਸੀ।ਉਸਦੀ ਵੱਧਦੀ ਲੰਬਾਈ ਨੂੰ ਵੇਖਦਿਆਂ ਹੋਇਆ ਹੀ ਪਿੰਡ ਵਾਲਿਆਂ ਨੇ  ਉਸ ਨੂੰ ਬਾਸਕੇਟ ਬਾਲ Basketball ਖੇਡਣ ਦੀ ਸਲਾਹ ਦਿੱਤੀ ।

ਘਰ ਵਾਲਿਆਂ ਨੇ ਵੀ ਉਸ ਦੀ ਵਧਦੀ ਲੰਬਾਈ ਨੂੰ ਵੇਖਦੇ ਹੋਏ ਲੁਧਿਆਣਾ ਦੀ ਬਾਸਕਟ ਬਾਲ ਅਕੈਡਮੀ 'ਚ ਦਾਖਲਾ ਦਿਵਾ ਦਿੱਤਾ।ਉੱਥੇ ਘੱਟ ਸਹੂਲਤਾਂ ਦੇ ਬਾਵਜੂਦ ਸਤਨਾਮ ਨੇ ਆਪਣੀ ਟਰੇਨਿੰਗ ਜਾਰੀ ਰੱਖੀ।ਇਸ ਖੇਡ ਪ੍ਰਤੀ ਸਤਨਾਮ ਦੇ ਮੋਹ ਨੂੰ ਵੇਖਦੇ ਹੋਏ ਉਸਦੇ ਪਿਤਾ ਨੇ ਉਸ ਲਈ ਵਧੀਆ ਕੋਚ ਦੀ ਭਾਲ ਸ਼ੁਰੂ ਕਰ ਦਿੱਤੀ ।ਫਿਰ ਲੁਧਿਆਣਾ 'ਚ ਉਸਨੇ ਆਪਣੀ ਟਰੇਨਿੰਗ ਸ਼ੁਰੂ ਕੀਤੀ ਜਿੱਥੇ ਉਸਨੂੰ ਆਪਣੇ ਕਈ ਸੀਨੀਅਰ 'ਤੇ ਕਈ ਜੂਨੀਅਰ ਖਿਡਾਰੀਆਂ ਤੋਂ ਬਾਸਕਟਬਾਲ ਦੇ ਗੁਰ ਸਿੱਖਣ ਦਾ ਮੌਕਾ ਮਿਲਿਆ।

ਇਸ ਟਰੇਨਿੰਗ ਦੋਰਾਨ ਹੀ ਉਸਦੀ ਮੁਲਾਕਾਤ ਬਾਸਕਟਬਾਲ ਦੀਆਂ ਕਈ ਨਾਮੀ ਹਸਤੀਆਂ ਨਾਲ ਹੋਈ।2010 'ਚ ਉਹ ਅਮਰੀਕਾ ਚਲੇ ਗਏ ।

2014-15 'ਚ ਆਈ ਐਮ ਜੀ ਅਕੈਡਮੀ ਵੱਲੋਂ ਖੇਡਦੇ ਹੋਏ ਉਨਾਂ ਨੇ 20  ਮਿੰਟ 'ਚ ਪ੍ਰਤੀ ਗੇਮ 'ਚ ਔਸਤ 9.2ਪੁਆਇੰਟ ,8.4 ਰਿਬੋਂਡ 2.2

ਬਲੋਕ ਬਣਾਏ। 2011 'ਚ ਸਤਨਾਮ ਸਿੰਘ ਨੇ ਫੀਬਾ ਚੈਂਪਿਅਨਸ਼ਿਪ ਅਤੇ 2013 'ਚ ਫੀਬਾ ਏਸ਼ੀਅਨ ਚੈਂਪਿਅਨਸ਼ਿਪ 'ਚ ਭਾਰਤ ਦੀ ਅਗਵਾਈ

ਕੀਤੀ ।

ਉਸਨੇ ਭਾਰਤ ਦਾ ਨਾਮ ਪੂਰੀ ਦੁਨੀਆਂ 'ਚ ਰੋਸ਼ਨ ਕੀਤਾ ਹੈ।ਸਤਨਾਮ ਸਿੰਘ ਅਮਰੀਕਾ 'ਚ ਨੇਸ਼ਨਲ ਬਾਸਕਿਟ ਬਾਲ ਐਸੋਸੀਏਸ਼ਨ 'ਚ ਐਂਟਰੀ

ਮਾਰਨ ਵਾਲੇ ਪਹਿਲੇ ਭਾਰਤੀ ਬਣ ਗਏ ਹਨ । ਸਤਨਾਮ ਨੂੰ ਐਨ ਬੀ ਏ ਡਰਾਫਟ 'ਚ ਸ਼ਾਮਿਲ ਕੀਤਾ ਗਿਆ ਹੈ।ਪੰਜ ਸਾਲ ਤੱਕ ਕਈ ਮੁਲਕਾਂ ਦੇ

ਨੌਜੁਆਨਾਂ ਨਾਲ ਫਲੋਰਿਡਾ 'ਚ ਟਰੇਨਿੰਗ ਕੀਤੀ।ਉਸਨੂੰ ਆਈ ਐਮ ਜੀ ਰਿਲਾਇੰਸ ਅਕਾਦਮੀ ਵੱਲੋਂ ਟਰੇਨਿੰਗ ਲਈ ਭੇਜਿਆ ਗਿਆ ਸੀ।ਸਤਨਾਮ

ਦਾ ਕਹਿਣਾ ਸੀ ਕਿ ਉਸਦੀ ਕਾਮਯਾਬੀ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ 'ਚ ਨੌਜੁਆਨ ਐਨ ਬੀ ਏ ਦਾ ਰੁਖ ਕਰਨਗੇ ਅਤੇ ਇਸ ਨਾਲ ਭਾਰਤੀ

ਬਾਸਕਟਬਾਲ ਦੇ ਹਾਲਾਤ ਵੀ ਸੁਧਰਨਗੇ।  ਸਤਨਾਮ ਸਿੰਘ ਦਾ ਕਹਿਣਾ ਹੈ ਕਿ ਟਰੇਨਿੰਗ ਦੇ ਦੋਰਾਨ ਹੀ ਉਸ ਨੂੰ ਯਕੀਨ ਹੋ ਗਿਆ ਸੀ

ਕਿ ਉਹ ਕਿਸੇ ਨਾ ਕਿਸੇ ਟੀਮ 'ਚ ਸਥਾਨ ਬਣਾ ਲੈਣਗੇ 'ਤੇ ਇਸ ਲਈ ਉਨਾਂ ਨੇ ਕਾਫੀ ਮਿਹਨਤ ਵੀ ਕੀਤੀ।ਆਈ ਐਮ ਜੀ ਲਈ ਖੇਡਦੇ ਹੋਏ

ਉਨਾਂ ਨਾ ਸਿਰਫ ੨੦੧੪-੨੦੧੫ ਦਾ ਪੱਧਰ 'ਚ ੯.੨ ਦਾ ਔਸਤ ਕੱਢਿਆ ਅਤੇ ੮.੪ ਰੀਬਾaੁਂਡ ਹਾਸਿਲ ਕੀਤਾ।ਇਹੀ ਨਹੀਂ  ਸਤਨਾਮ ਨੇ ਪ੍ਰਤੀ

ਮੈਚ ੨੦ ਮਿੰਟ 'ਚ ੨.੨ ਦਾ ਔਸਤ ਕੱਢਿਆ । ਉਨਾਂ ਨੇ ਖੁਸ਼ੀ ਜਾਹਿਰ ਕੀਤੀ ਹੈ ਕਿ ਭਾਰਤ 'ਚ ਇਸ ਖੇਡ ਨੂੰ ਲੈ ਕੇ ਲੋਕਪ੍ਰਿਯਤਾ ਵੱਧ ਰਹੀ ਹੈ ।

ਉਨਾਂ ਨੇ ਵੱਧ ਤੋਂ ਵੱਧ ਨੌਜੁਆਨਾਂ ਨੂੰ ਇਸ ਖੇਡ ਨੂੰ ਪੇਸ਼ੇਵਰ ਅੰਦਾਜ਼ 'ਚ ਲੈਣ ਲਈ ਅਪੀਲ ਵੀ ਕੀਤੀ।ਸਤਨਾਮ ਸਿੰਘ ਨੇ ਅੱਜ ਪੂਰੀ ਦੁਨੀਆਂ 'ਚ ਭਾਰਤ ਹੀ ਸਾਰੇ ਪੰਜਾਬੀਆਂ ਦਾ ਨਾਂਅ ਰੋਸ਼ਨ ਕੀਤਾ ਹੈ ।

Related Post