ਅੰਮ੍ਰਿਤਸਰ ਦੀਆਂ ਗਲੀਆਂ ’ਚ ਚਾਹ ਵੇਚਣ ਤੋਂ ਲੈ ਕੇ ਸੋਨੇ ਦਾ ਕਾਰੋਬਾਰ ਕੀਤਾ ਹੈ ਸੁਦੇਸ਼ ਲਹਿਰੀ ਨੇ, ਇਸ ਤਰ੍ਹਾਂ ਬਣਾਈ ਬਾਲੀਵੁੱਡ ’ਚ ਪਹਿਚਾਣ

By  Rupinder Kaler July 20th 2020 12:24 PM

ਜਲੰਧਰ ਵਿੱਚ ਜਨਮੇ ਤੇ ਅੰਮ੍ਰਿਤਸਰ ਵਿੱਚ ਰਹਿਣ ਵਾਲੇ ਕਮੇਡੀਅਨ ਸੁਦੇਸ਼ ਲਹਿਰੀ ਦਾ ਸਿੱਕਾ ਬਾਲੀਵੁੱਡ ਤੱਕ ਚਲਦਾ ਹੈ । ਇਸ ਮੁਕਾਮ ਤੱਕ ਪਹੁੰਚਣ ਲਈ ਲਹਿਰੀ ਨੇ ਅੰਮ੍ਰਿਤਸਰ ਦੀਆਂ ਗਲੀਆਂ ਵਿੱਚ ਚਾਹ ਵੇਚਣ ਤੋਂ ਲੈ ਕੇ ਸੋਨੇ ਦਾ ਕਾਰੋਬਾਰ ਤੱਕ ਕੀਤਾ ਹੈ । ਲਹਿਰੀ ਦਾ ਕਹਿਣਾ ਹੈ ਕਿ ਉਹਨਾਂ ਦੀ ਰੂਚੀ ਚੰਗਾ ਗਾਇਕ ਬਣਨ ਵੱਲ ਸੀ ਤੇ ਉਹ ਸੰਗੀਤ ਦੀ ਦੁਨੀਆ ਵਿੱਚ ਨਾਂਅ ਬਨਾਉਣਾ ਚਾਹੁੰਦੇ ਸਨ । ਅੰਮ੍ਰਿਤਸਰ ਵਿੱਚ ਹੋਣ ਵਾਲੀ ਰਾਮ ਲੀਲਾ ਤੇ ਵਿਆਹ ਵਿੱਚ ਗੀਤ ਗਾਉਣ ਤੇ ਜਦੋਂ ਤਾੜੀਆਂ ਵੱਜਦੀਆਂ ਤਾਂ ਉਹਨਾਂ ਨੂੰ ਬਹੁਤ ਸੰਤੁਸ਼ਟੀ ਮਿਲਦੀ ।

https://www.instagram.com/p/CCzycsHp257/

ਘਰ ਦੀ ਗਰੀਬੀ ਕਰਕੇ ਸੁਦੇਸ਼ ਲਹਿਰੀ ਕੁਝ ਖ਼ਾਸ ਪੜ੍ਹੇ ਨਹੀ । ਪਰ ਦੂਰਦਰਸ਼ਨ ਤੇ ਅਕਾਸ਼ਵਾਣੀ ਵਿੱਚ ਚੱਲਣ ਵਾਲੇ ਪ੍ਰੋਗਰਾਮ ਪਟਾਰੀ ਨਾਲ ਉਹਨਾਂ ਨੂੰ ਪਹਿਚਾਣ ਮਿਲੀ । ਪਰ ਮੁੰਬਈ ਵਿੱਚ ਹੋਏ ਇੱਕ ਕਮੇਡੀ ਸ਼ੋਅ ਨੇ ਉਹਨਾਂ ਦੀ ਜ਼ਿੰਦਗੀ ਬਦਲ ਦਿੱਤੀ ।

https://www.instagram.com/p/CCyGMWip_LT/

ਲਹਿਰੀ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਹੋਰ ਜਾਨਣ ਲਈ ਦੇਖੋ ‘ਟੇਢੀ ਲਾਈਫ ਥੋੜੀ ਕਮੇਡੀ’ ਪੀਟੀਸੀ ਪੰਜਾਬੀ ਤੇ ਅੱਜ ਰਾਤ 8.30 ਵਜੇ ।ਇਸ ਸ਼ੋਅ ਦਾ ਆਨੰਦ ਤੁਸੀਂ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ’ਤੇ ਰਾਤ 8.30 ਵਜੇ ਮਾਣ ਸਕੋਗੇ ।ਪੀਟੀਸੀ ਪੰਜਾਬੀ ’ਤੇ ਚੱਲਣ ਵਾਲੇ ਹਰ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ’ਤੇ ਵੀ ਦੇਖ ਸਕਦੇ ਹੋ।

https://www.instagram.com/p/CC0PDL_h_cc/

Related Post