ਸੂਫ਼ੀ ਗਾਇਕ ਹੰਸ ਰਾਜ ਹੰਸ ਨੇ ਆਪਣੀ ਜੀਵਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ ਕੀਤੀ

By  Gourav Kochhar April 9th 2018 10:01 AM

ਪੰਜਾਬੀ ਲੋਕ ਗਾਇਕ ਅਤੇ ਸੂਫ਼ੀ ਗਾਇਕ ਹੰਸ ਰਾਜ ਹੰਸ Hans Raj Hans ਨੇ ਆਪਣੀ ਜੀਵਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੇਸ਼ ਕੀਤੀ | ਉਨ੍ਹਾਂ ਦੇ ਵੱਡੇ ਪੁੱਤਰ, ਨਵਰਾਜ ਹੰਸ ਨੇ ਹਾਲ ਹੀ ਚ ਆਪਣੇ ਆਪਣੇ ਪਿਤਾ ਤੇ ਨਰਿੰਦਰ ਮੋਦੀ ਦੀ ਇਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤੀ |

ਹੰਸ ਰਾਜ ਹੰਸ ਦੀ ਜੀਵਨੀ ਇੰਗਲੈਂਡ ਦੇ ਇਕ ਰੇਡੀਓ ਜੋਕੀ- ਪ੍ਰੀਤ ਇੰਦਰ ਢਿਲੋਂ ਦੁਆਰਾ ੨੦੧੫ ਵਿਚ ਲਿਖੀ ਗਈ ਸੀ | ਜੀਵਨੀ ਦਾ ਸਿਰਲੇਖ “ਰੈਗਜ਼ ਟੂ ਰਾਗਾਜ਼ ਐਂਡ ਬਿਯੋਨਡ” ਰਖਿਆ ਹੈ | ਪ੍ਰੀਤ ਇੰਦਰ ਢਿੱਲੋਂ ਨੇ ਕਿਹਾ, "ਜੀਵਨੀ ਵਿਚ ਹੰਸ ਰਾਜ ਹੰਸ ਦੀ ਸਿਰਫ ਇਕ ਗਾਇਕ ਦੇ ਤੌਰ 'ਤੇ ਯਾਤਰਾ ਹੀ ਨਹੀਂ ਹੈ, ਬਲਕਿ ਸਿਆਸਤਦਾਨ ਵਜੋਂ ਉਨ੍ਹਾਂ ਦੀ ਯਾਤਰਾ ਨੂੰ ਵੀ ਧਿਆਨ ਵਿਚ ਰੱਖਿਆ ਗਿਆ ਹੈ" | ਉਨ੍ਹਾਂ ਨੇ ਇਹ ਵੀ ਦਸਿਆ ਕਿ ਉਹ ਆਪਣੀ ਰਿਸਰਚ ਲਈ ਪਾਕਿਸਤਾਨ ਵੀ ਗਏ ਸਨ |

ਜਾਣੋ ਗਾਇਕ ਹੰਸ ਰਾਜ ਹੰਸ ਬਾਰੇ ਕੁਝ ਅਣਜਾਣ ਤੱਥ :

hans raj hans book hans raj hans book

ਹੰਸ ਰਾਜ ਹੰਸ ਜਲੰਧਰ, ਪੰਜਾਬ ਦੇ ਇਕ ਪਰਿਵਾਰ ਵਿਚ ਪੈਦਾ ਹੋਇਆ ਸੀ | ਉਨ੍ਹਾਂ ਦੇ ਪਰਿਵਾਰ ਵਿਚ ਗਾਉਣ ਦਾ ਪਿਛੋਕੜ ਨਹੀਂ ਸੀ | ਹੰਸ ਰਾਜ ਹੰਸ ਨੇ ਸੰਗੀਤ ਦੇ ਸਬਕ ਸੂਫੀ ਗਾਇਕ ਉਸਤਾਦ ਪੂਰਨ ਸ਼ਾਹਕੋਟੀ ਸਾਹਿਬ ਤੋਂ ਪ੍ਰਾਪਤ ਕੀਤੇ ਹਨ |

ਉਨ੍ਹਾਂ ਦੇ ਨਾਮ ਪਿੱਛੇ ਇੱਕ ਕਹਾਣੀ ਹੈ | ਉਨ੍ਹਾਂ ਦੇ ਗੁਰੂ ਨੇ ਉਨ੍ਹਾਂ ਦੇ ਨਾਮ ਨੂੰ ਅੱਗੇ ਹੰਸ ਜੋੜਿਆ ਕਿਉਂਕਿ ਉਹ ਹੰਸ (ਹੰਸ) ਦੀ ਤਰ੍ਹਾਂ ਗਾਉਂਦੇ ਸਨ |

ਹੰਸ ਰਾਜ ਹੰਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਲੋਕ ਗੀਤਾਂ ਨਾਲ ਕੀਤੀ ਸੀ | ਉਸ ਤੋਂ ਬਾਅਦ, ਉਨ੍ਹਾਂਨੇ ਬਾਲੀਵੁੱਡ ਦੇ ਨਾਲ-ਨਾਲ ਸ਼ਰਧਾ ਦੇ ਗੀਤ ਵੀ ਦਿੱਤੇ | ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗਾਣੇ "ਟੋਟੇ ਟੋਟੋ ਹੋ ਗਿਆ" ਅਤੇ "ਦਿਲ ਚੋਰੀ" ਨੂੰ ਉਨ੍ਹਾਂ ਦੇ ਵੱਡੇ ਪੁੱਤਰ ਨਵਰਾਜ ਹੰਸ Navraj Hans ਨੇ ਹਾਲ ਹੀ ਚ ਰਿਲੀਜ਼ ਹੋਇ ਫਿਲਮ ਸੋਨੂੰ ਕੇ ਟਿੱਟੂ ਕੀ ਸਵੀਟੀ ਲਈ ਰੀ-ਕ੍ਰਿਏਟ ਕੀਤੇ ਹਨ |

hans raj hans book hans raj hans book

ਹੰਸ ਰਾਜ ਹੰਸ ਨਾ ਸਿਰਫ ਇਕ ਗਾਇਕ ਹੈ ਸਗੋਂ ਇਕ ਸਿਆਸਤਦਾਨ ਵੀ ਹੈ | ਉਹ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਕੇ ੨੦੦੯ ਵਿਚ ਲੋਕ ਸਭਾ ਦੇ ਮੈਂਬਰ ਬਣ ਗਏ ਸਨ | 2016 ਵਿਚ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਸਨ |

2014 ਵਿਚ, ਹੰਸ ਰਾਜ ਹੰਸ ਨੇ ਪਾਕਿਸਤਾਨ ਦਾ ਦੌਰਾ ਕੀਤਾ ਅਤੇ ਇਕ ਵਿਵਾਦ ਵਿਚ ਸ਼ਾਮਲ ਹੋ ਗਏ ਕਿ ਉਨ੍ਹਾਂ ਨੇ ਆਪਣਾ ਧਰਮ ਇਸਲਾਮ ਵਿਚ ਤਬਦੀਲ ਕਰ ਲਿਆ ਹੈ | ਅਫਵਾਹਾਂ ਸਨ ਕਿ ਉਨ੍ਹਾਂਨੇ ਆਪਣਾ ਨਾਂ ਬਦਲ ਕੇ ਮੁਹੰਮਦ ਯੂਸਫ ਰੱਖਿਆ ਸੀ ਪਰ ਉਨ੍ਹਾਂ ਦੇ ਬੇਟੇ ਨੇ ਇੰਨਾ ਰਿਪੋਰਟਾਂ ਦਾ ਖੰਡਨ ਕੀਤਾ |

hans raj hans book hans raj hans book

Related Post