ਮਨ 'ਚ ਮੈਲ ਰੱਖ ਕੇ ਨਹੀਂ ਹੁੰਦੀ ਰੱਬ ਦੀ ਇਬਾਦਤ ਦੁਨੀਆਂਦਾਰੀ ਦੀ ਹਕੀਕਤ ਨੂੰ ਬਿਆਨ ਕਰਦਾ ਹੈ ਨੂਰਾਂ ਸਿਸਟਰਸ ਦਾ ਇਹ ਗੀਤ 

By  Shaminder June 19th 2019 12:33 PM

ਨੂਰਾਂ ਸਿਸਟਰਸ ਸੂਫ਼ੀ ਗਾਇਕੀ ਨਾਲ ਅਜਿਹਾ ਰੰਗ ਬੰਨਦੇ ਹਨ ਕਿ ਸੁਣਨ ਵਾਲਾ ਦੰਗ ਰਹਿ ਜਾਂਦਾ ਹੈ । ਅੱਜ ਅਸੀਂ ਤੁਹਾਨੂੰ ਨੂਰਾਂ ਸਿਸਟਰਸ ਦੀ ਅਜਿਹੀ ਹੀ ਇੱਕ ਪਰਫਾਰਮੈਂਸ ਦਾ ਵੀਡੀਓ ਵਿਖਾਉਣ ਜਾ ਰਹੇ ਹਾਂ ।ਇਹ ਵੀਡੀਓ ਉਨ੍ਹਾਂ ਦੇ ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ -2 ਦਾ ਹੈ ਜਿਸ 'ਚ ਉਹ ਆਪਣੇ ਗੀਤ ਨਾਲ  ਪਰਫਾਰਮੈਂਸ ਦੇ ਕੇ ਸਮਾਂ ਬੰਨਿਆਂ ।

ਹੋਰ ਵੇਖੋ:ਨੂਰਾਂ ਸਿਸਟਰਸ ਸ਼ਾਮ ਚੌਰਸੀਆ ਕਲਾਸੀਕਲ ਸੰਗੀਤ ਘਰਾਣੇ ਨਾਲ ਰੱਖਦੀਆਂ ਨੇ ਸਬੰਧ

https://www.youtube.com/watch?v=gE00KMIJVlE

ਬਾਬਾ ਬੁੱਲ੍ਹੇ ਸ਼ਾਹ ਦੀ ਕਾਫੀ ਤੋਂ ਸ਼ੁਰੂਆਤ ਕੀਤੀ ਅਤੇ ਇਸ ਗੀਤ 'ਚ ਉਨ੍ਹਾਂ ਨੇ ਸਮਾਜ ਦੀ ਹਕੀਕਤ ਨੂੰ ਬਿਆਨ ਕੀਤਾ ਹੈ ਕਿ ਅਸੀਂ ਜਦੋਂ ਰੱਬ ਦੀ ਇਬਾਦਤ ਕਰਨ ਲਈ ਗੁਰੂ ਘਰ ਜਾਂਦੇ ਹਾਂ ਤਾਂ ਸਾਡਾ ਧਿਆਨ ਹੋਰ ਕਿਤੇ ਹੁੰਦਾ ਹੈ ਅਤੇ ਸਾਡੇ ਮਨ 'ਚ ਲੋਕਾਂ ਪ੍ਰਤੀ ਨਫ਼ਰਤ ਈਰਖਾ ਭਰੀ ਹੁੰਦੀ ਹੈ ਅਤੇ ਸਰੀਰਕ ਪੱਖੋਂ ਅਸੀਂ ਉਸ ਮਾਲਕ ਦੀ ਹਜ਼ੂਰੀ 'ਚ ਬੈਠੇ ਹੁੰਦੇ ਹਾਂ ।

nooran sisters के लिए इमेज परिणाम

ਕੁੱਲੀ ਰਾਹ ਵਿੱਚ ਪਾਈ ਅਸਾਂ ਤੇਰੇ ਆਉਂਦਾ ਜਾਂਦਾ ਤੱਕਦਾ ਰਹੀਂ,ਮੇਰਾ ਰਾਂਝਾ ਪੱਲੇ ਪਾ ਦੇ,ਸਣੇ ਕਈ ਸੂਫ਼ੀ ਗੀਤ ਗਾ ਕੇ ਸਮਾਂ ਬੰਨਿਆਂ । ਦੱਸ ਦਈਏ ਕਿ ਨੂਰਾਂ ਸਿਸਟਰਸ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹਾ ਨਾਂਅ ਹੈ ਜਿਨ੍ਹਾਂ ਨੇ ਬਾਲੀਵੁੱਡ 'ਚ ਵੀ ਗਾ ਕੇ ਨਾਮ ਕਮਾਇਆ ਹੈ ਅਤੇ ਉਨ੍ਹਾਂ ਨੂੰ ਸੂਫ਼ੀ ਗਾਇਕੀ ਲਈ ਕਈ ਅਵਾਰਡ ਵੀ ਮਿਲੇ ਹਨ ।ਉਨ੍ਹਾਂ ਦਾ ਸਬੰਧ ਸੰਗੀਤਕ ਘਰਾਣੇ ਨਾਲ ਰਿਹਾ ਹੈ ਅਤੇ ਗਾਇਕੀ ਦੀ ਗੁੜਤੀ ਉਨ੍ਹਾਂ ਨੂੰ ਆਪਣੇ ਘਰ ਤੋਂ ਹੀ ਮਿਲੀ ਹੈ ।

संबंधित इमेज

Related Post