ਅਦਾਕਾਰਾ ਤਾਨੀਆ ਨੇ ਪੁਰਾਣੀ ਵੀਡੀਓ ਸਾਂਝੀ ਕਰਕੇ, ਦੱਸਿਆ ਕੈਮਰੇ ਦੇ ਸਾਹਮਣੇ ਆ ਕੇ ਕਿਸ ਤਰ੍ਹਾਂ ਦਾ ਕਰਦੀ ਹੈ ਮਹਿਸੂਸ
Rupinder Kaler
July 18th 2020 06:04 PM
ਮੌਜੂਦਾ ਹਲਾਤਾਂ ਨੂੰ ਦੇਖਦੇ ਹੋਏ ਪੰਜਾਬੀ ਫ਼ਿਲਮ ਇੰਡਸਟਰੀ ਦਾ ਕੰਮ ਕਾਰ ਪੂਰੀ ਤਰ੍ਹਾਂ ਹਾਲੇ ਠੱਪ ਪਿਆ ਹੈ । ਇਹਨਾਂ ਹਲਾਤਾਂ ਨੂੰ ਦੇਖਦੇ ਹੋਏ ਹਰ ਫ਼ਿਲਮੀ ਸਿਤਾਰਾ ਆਪਣੇ ਘਰ ਵਿੱਚ ਰਹਿਣ ਨੂੰ ਹੀ ਤਰਜੀਹ ਦੇ ਰਿਹਾ ਹੈ । ਫਿਲਹਾਲ ਇਹਨਾਂ ਫ਼ਿਲਮੀ ਸਿਤਾਰਿਆਂ ਕੋਲ ਆਪਣੀਆਂ ਪੁਰਾਣੀਆਂ ਤਸਵੀਰਾਂ ਤੇ ਵੀਡੀਓ ਸ਼ੇਅਰ ਕਰਨ ਤੋਂ ਇਲਾਵਾ ਕੁਝ ਕਰਨ ਲਈ ਨਹੀਂ ਹੈ । ਇਸ ਸਭ ਦੇ ਚਲਦੇ ਸੁਫਨਾ ਫ਼ਿਲਮ ਕਰਕੇ ਚਰਚਾ ਵਿੱਚ ਆਈ ਤਾਨੀਆ ਗਿੱਲ ਨੇ ਆਪਣੀ ਫ਼ਿਲਮ ਗੁੱਡੀਆਂ ਪਟੋਲੇ ਦਾ ਪੁਰਾਣਾ ਵੀਡੀਓ ਸਾਂਝਾ ਕੀਤਾ ਹੈ ।