ਐਕਟਰ ਸੁਹੇਲ ਸੇਠ ਨੇ ਆਪਣੇ ਤੋਂ 18 ਸਾਲ ਛੋਟੀ ਸਹੇਲੀ ਨਾਲ ਕਰਵਾਇਆ ਵਿਆਹ, ਦੇਖੋ ਤਸਵੀਰਾਂ 

By  Rupinder Kaler December 27th 2018 03:55 PM

ਇਸ ਸਾਲ ਬਾਲੀਵੁੱਡ ਦੇ ਕਈ ਸਿਤਾਰੇ ਵਿਆਹ ਦੇ ਬੰਧਨ ਵਿੱਚ ਬੱਝੇ ਹਨ । ਜਿਨ੍ਹਾਂ ਵਿੱਚੋਂ ਇੱਕ ਹਨ ਸੁਹੇਲ ਸੇਠ ਜਿਹੜੇ ਕਿ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ ।ਜਿਣਸੀ ਸੋਸ਼ਣ ਦੇ ਇਲਜ਼ਾਮ ਦਾ ਸਾਹਮਣਾ ਕਰ ਚੁੱਕੇ ਐਕਟਰ ਸੁਹੇਲ ਸੇਠ ਨੇ ਚੁੱਪ-ਚੁਪੀਤੇ ਆਪਣੇ ਤੋਂ 18 ਸਾਲ ਛੋਟੀ ਗਰਲਫ੍ਰੈਂਡ ਲਕਸ਼ਮੀ ਮੈਨਨ ਨਾਲ ਵਿਆਹ ਕਰ ਲਿਆ ਹੈ ।ਸੁਹੇਲ ਸੇਠ ਨੇ ਆਪਣੇ ਵਿਆਹ 'ਚ ਕਾਫੀ ਘੱਟ ਲੋਕਾਂ ਨੂੰ ਬੁਲਾਇਆ ਸੀ। ਸੁਹੇਲ ਸੇਠ ਦੀ ਪਾਰਟੀ ਵਿੱਚ ਪ੍ਰਫੁੱਲ ਪਟੇਲ, ਸ਼ੀਲਾ ਦੀਕਸ਼ਿਤ, ਜੈ ਪਾਂਡੇ, ਅਮਰ ਸਿੰਘ ਤੇ ਤਰੁਣ ਤੇਜਪਾਲ ਵਰਗੀਆਂ ਵੱਡੀਆਂ ਹਸਤੀਆਂ ਮੌਜੂਦ ਰਹੀਆਂ ।

Suhel Seth Suhel Seth

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸੁਹੇਲ ਸੇਠ ਤੇ ਲਕਸ਼ਮੀ ਮੈਨਨ ਇੱਕ-ਦੂਜੇ ਨੂੰ ਇੱਕ ਸਾਲ ਤੋਂ ਡੇਟ ਕਰ ਰਹੇ ਸਨ ਤੇ ਦੋਨਾਂ ਨੇ ਇਸੇ ਸਾਲ ਅਕਤੂਬਰ 'ਚ ਮੰਗਣੀ ਕੀਤੀ ਸੀ। ਕੁਝ ਸਮਾਂ ਪਹਿਲਾਂ ਮੀਟੂ 'ਚ ਜਿਣਸੀ ਸੋਸ਼ਣ ਦੇ ਇਲਜ਼ਾਮ ਝੱਲ ਚੁੱਕੇ ਸੁਹੇਲ ਹੁਣ ਸੋਸ਼ਲ ਮੀਡੀਆ ਤੋਂ ਦੂਰ ਹੀ ਰਹਿੰਦੇ ਹਨ।

Suhel Seth Suhel Seth

ਸੁਹੇਲ ਸੇਠ ਦੇ ਵਿਆਹ ਦਾ ਕਾਰਡ ਪਿਛਲੇ ਕਈ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਸੀ ਤੇ ਹੁਣ ਉਹਨਾਂ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ ।

Related Post